ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਦਾਰਥ ਨਾਲ ਉਨ੍ਹਾਂ ਨੂੰ ਪਕੜ ਨਹੀਂ ਸੀ। ਜੋ ਕੁਝ ਆਪਣੇ ਕੋਲ ਹੋਣਾ ਖੁੱਲਾ ਵੰਡਣਾ। ਘਰ ਦੇ ਦਰਵਾਜ਼ੇ ਸਿਆਲ ਹੁਨਾਲ ਖੁਲੇ ਰਹਿੰਦੇ ਸਨ। ਕਿਸੀ ਬਕਸ ਨੂੰ ਜੰਦਰਾ ਮਾਰਨਾ ‘ਚੋਰ ਮਨ ਦੀ ਆਦਤ' ਕਹਿਆ ਕਰਦੇ ਸਨ। ਜਿਸਨੂੰ ਜੋ ਚੀਜ਼ ਲੋੜ ਹੈ ਲੈ ਜਾਵੇ। ਆਪਦੇ ਘਰ ਮਹਿਮਾਨ ਦੇਵਤੇ ਸਾਮਾਨ ਹੁੰਦਾ ਸੀ। ਕਿਸੀ ਨਾਲ ਮਤ ਭੇਦ ਵੀ ਹੁੰਦਾ ਤਦ ਵੀ ਮਹਿਮਾਨ ਦੀ ਹੈਸੀਅਤ ਵਿਚ ਉਸਦੀ ਆਦਰ ਵਿਚ ਕੋਈ ਫਰਕ ਨਾ ਪੈਂਦਾ। ਆਪ ਦੇ ਮੇਜ਼ ਉਪਰ ਹਰ ਮਜ਼ਬ ਵਾਲੇ ਖਾਣਾ ਖਾਂਦੇ। ਏਕਤਾ ਦਾ ਐਸਾ ਪ੍ਰਭਾਵ ਹੁੰਦਾ ਸੀ ਕਿ ਧਰਮੀ ਕਾਯਸਥ ਲੋਕ ਵੀ ਅਪਨਾ ਭਰਮ ਉਨ੍ਹਾਂ ਦੇ ਮੇਜ਼ ਉਪਰ ਛੋੜ ਦੇਂਦੇ ਸਨ।

ਪੂਰਨ ਸਿੰਘ ਜਦ ਕਦੀ ਬਾਹਰ ਜਾਂਦੇ ਤੇ ਜੇ ਕਿਸੀ ਗਰੀਬ ਨੇ ਇਨ੍ਹਾਂ ਦੇ ਦਿਲ ਨੂੰ ਹਿਲਾਇਆ ਤਦ ਕਦੀ ਤਾਂ ਅਪਨਾ ਕੋਟ ਉਤਾਰ ਦੇ ਦਿਤਾ, ਕਦੀ ਬੂਟ ਕਦੀ ਧੁੱਸਾ ਇਤਾਦੀ। ਗਰੀਬ ਨੂੰ ਗਲੋਂ ਲਾਣ ਲਈ ਐਸਾ ਨ ਕਰਦੇ। ਉਸਨੂੰ ਜੱਫੀ ਪਾ ਆਪਣੇ ਹਿਰਦੇ ਦਾ ਪਿਆਰ ਵੰਡ, ਉਸਨੂੰ ਉੱਚਾ ਕਰਦੇ।

ਵਿਆਹ ਤੋਂ ਮਗਰੋਂ ਪੂਰਨ ਸਿੰਘ ਦਾ ਧੰਨ-ਉਪਜਾਊ ਕੰਮ ਜਾਪਾਨ ਵਿਚ ਪ੍ਰਾਪਤ ਕੀਤੀ ਕੈਮਿਸਟਰੀ ਨਾਲ ਸੰਬੰਧਤ ਰਿਹਾ। ਵਿਕਟੋਰੀਆ ਡਾਏਮੰਡ ਜੁਬਲੀ ਹਿੰਦੂ ਟੈਕਨੀਕਲ ਇਨਸਟੀਟਯੂਟ ਲਾਹੌਰ ਵਿਚ ਪ੍ਰਿੰਸੀਪਲ ਹੋਏ (ਅਗਸਤ ੧੯੦੪ ਈ: ਤੋਂ ਨਵੰਬਰ ੧੯੦੬ ਈ: ਤਕ); ਡੋਈ ਵਾਲੇ ਵਿਚ ਸਾਬਨ ਦਾ ਛੋਟਾ ਜਿਹਾ ਕਾਰਖਾਨਾ ਖੋਲਿਆ (ਨਵੰਬਰ ੧੯੦੬ ਈ: ਤੋਂ ਮਾਰਚ ੧੯੦੭ ਈ: ਤਕ), ਫੌਰੈਸਟ