ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੪

ਜਿਸ ਪਾਸਿਓਂ ਸਫ਼ਰ ਕਰਕੇ ਉਸ ਨੇ ਆਪਣੀ ਰਜਮਿੰਟ ਨੂੰ ਜਾ ਕੇ ਮਿਲਣਾ ਸੀ, ਉਸ ਰਾਹ ਵਿੱਚ ਉਹਦੀਆਂ ਫੁਫੀਆਂ ਦੀ ਰਿਆਸਤ ਆਉਂਦੀ ਸੀ, ਇਸ ਕਰਕੇ ਨਿਖਲੀਊਧਵ ਆਪਣੀਆਂ ਫੁਫੀਆਂ ਨੂੰ ਮਿਲਣ ਚਲਾ ਗਇਆ ਸੀ । ਰਜਮਿੰਟ ਅੱਗੇ ਹੀ ਮੈਦਾਨ ਜੰਗ ਵਿਚ ਤੁਰ ਗਈ ਸੀ, ਤੇ ਨਾਲੇ ਉਹਦੀਆਂ ਫੁਫੀਆਂ ਨੇ ਬੜੇ ਪਿਆਰ ਨਾਲ ਉਹਨੂੰ ਸਦ ਵੀ ਘੱਲਿਆ ਸੀ ਤੇ ਖਾਸ ਵਜਾ ਇਹ ਵੀ ਸੀ ਕਿ ਉਹ ਮੁੜ ਕਾਤੂਸ਼ਾ ਨੂੰ ਵੇਖਣਾ ਚਾਹੁੰਦਾ ਸੀ । ਡੂੰਘੇ ਮਨ ਵਿੱਚ ਉਸਨੇ ਅੱਗੇ ਵੀ ਮਾੜੇ ਸੰਕਲਪ ਚਿਤਵ ਰਣੇ ਹੋਏ ਹਨ, ਜਿਹੜੇ ਸੰਕਲਪ ਹੁਣ ਉਹਦਾ ਬੇ-ਲਗਾਮ ਅੰਦਰ ਦਾ ਹੈਵਾਨ ਉਹਨੂੰ ਸੁਝਾ ਦਿੰਦਾ ਹੁੰਦਾ ਸੀ । ਪਰ ਉਸਦੇ ਉਪਰਲੇ ਮਨ ਨੂੰ ਇਹੋ ਜੇਹੀ ਸ਼ਰਾਰਤ ਦੀ ਖਬਰ ਨਹੀਂ ਸੀ । ਉਤਲੇ ਮਨ ਵਿੱਚ ਤਾਂ ਨਿਰੋਲ ਇਹ ਸੀ ਕਿ ਚਲੋ ਫਿਰ ਉਹ ਥਾਂ ਵੇਖੀਏ ਜਿੱਥੇ ਉਹਨੇ ਇਕ ਵੇਰੀ ਇੰਨੇ ਓੜਕ ਦੀ ਖ਼ੁਸ਼ੀ ਦੇ ਦਿਨ ਕੱਟੇ ਸਨ, ਤੇ ਮੁੜ ਆਪਣੀਆਂ ਫੁਫੀਆਂ ਨੂੰ ਮਿਲੀਏ ਜਿਹੜੀਆਂ ਸਨ ਤਾਂ ਕੁਛ ਪੁਰਾਣੇ ਨਮੂਨੇ ਦੀਆਂ ਪਰ ਸਨ ਪਿਆਰੀਆਂ, ਨਰਮ ਦਿਲ ਵਾਲੀਆਂ ਬੁਢੀਆਂ 'ਤੇ ਆਖ਼ਰ ਉਹਦੀਆਂ ਫੁਫੀਆਂ ਹੀ ਸਨ ਨਾਂ, ਜਿਹੜੀਆਂ ਹਮੇਸ਼ਾ ਬਿਨਾਂ ਇਹਦੇ ਨੋਟਿਸ ਕਰਨ ਦੇ ਇਕ ਲਾਡ ਮੁਰਾਦ ਦਾ ਮੰਡਲ ਉਹਦੇ ਦਵਾਲੇ ਬੰਨ੍ਹ ਦਿੰਦੀਆਂ ਸਨ ਤੇ ਨਾਲੇ