ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/184

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵੀ ਨਹੀਂ ਸੀ ਖੜੀ, ਸਿਰਫ ਤਿਖੋਨ, ਮਰਦ ਨੌਕਰ, ਆਪਣਾ ਐਪਰਨਪਾਈ, ਸਾਫ ਸੀ ਕਿ ਉਹ ਵੀ ਸਫਾਈਆਂ ਕਰਦਾ ਆਇਆ ਹੈ, ਪੋਰਚ ਵਿੱਚ ਆਇਆ। ਉਹਦੀ ਫੁਫੀ ਸੋਫਿਆ ਈਵਾਨੋਵਨਾ ਸਿਰਫ ਉਹਨੂੰ ਅੰਦਰ ਦੇ ਪਾਸੇ ਦੇ ਕਮਰੇ ਵਿੱਚ ਮਿਲੀ, ਉਸ ਰੇਸ਼ਮੀ ਕਪੜੇ ਪਾਏ ਹੋਇ ਸਨ ਤੇ ਟੋਪੀ ਸਿਰ ਤੇ ਸਜਾਈ ਹੋਈ ਸੀ। "ਵਾਹ ਜੀ ਵਾਹ! ਤੂੰ ਕਿੰਨਾ ਚੰਗਾ ਹੈਂ, ਤੂੰ ਆ ਗਇਆ ਹੈਂ!" ਭੱਤਰੀਏ ਨੂੰ ਪਿਆਰ ਦੇ ਕੇ ਸੋਫੀਆ ਈਵਾਨੋਵਾ ਨੇ ਕਹਿਆ,"ਮੇਰੀ ਕੁਛ ਵਲ ਨਹੀਂ, ਉਹ ਗਿਰਜੇ ਜਾਕੇ ਆਕੇ ਥੱਕ ਗਈ ਹੈ, ਅਸੀ ਸਾਰੇ ਸਤਸੰਗ ਵਿੱਚ ਰੱਬ ਨਾਲ ਮਿਲਣ ਗਏ ਹੋਏ ਸਾਂ।"

"ਫੁਫੀ ਸੋਫੀਆ! ਰੱਬ ਨਾਲ ਮਿਲਨ[1] ਦੀ ਮੁਬਾਰਖਾਂ!" ਨੂੰ ਨਿਖਲੀਊਧਵ ਨੇ ਇਹ ਕਹਿਕੇ ਫੁਫ਼ੀ ਦੇ ਹੱਥ ਉੱਪਰ ਪਿਆਰ ਦਿੱਤਾ "ਉਹ! ਮੈਂ ਮਾਫ਼ੀ ਮੰਗਦਾ ਹਾਂ ਮੈਂ ਆਪਣੇ ਛੋ ਨਾਲ ਆਪ ਨੂੰ ਵੀ ਭਿਗੋ ਦਿੱਤਾ ਹੈ।"

ਤੂੰ ਆਪਣੇ ਕਮਰੇ ਵਿੱਚ ਛੇਤੀ ਜਾ, ਤੂੰ ਤਾਂ ਗੜੁਚਿਆ ਹੋਇਆ ਹੈਂ, ਆਹ! ਮਾਂ ਸਦਕੇ! ਤੈਨੂੰ ਤਾਂ ਮੁਛਾਂ ਆਣ ਫੁਟੀਆਂ

੧੫੦
  1. ਰੱਬ ਨਾਲ ਮਿਲਨ ਅਰਥਾਤ Communion, ਰੂਸ ਵਿਚ ਇਸ ਦਿਨ ਜੋ ਗਿਰਜੇ ਵਿੱਚ ਜਾ ਆਕੇ ਮਿਲਦਾ ਸੀ ਇਕ ਦੂਜੇ ਨੂੰ ਮੁਬਾਰਖਾਂ ਦਿੰਦੇ ਸਨ।