ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ...........................ਕਾਤੂਸ਼ਾ ! ਕਾਤੂਸ਼ਾ ਇਹਨੂੰ ਕਾਫ਼ੀ ਪਿਲਾ, ਜਲਦੀ-ਜਲਦੀ।"

"ਲੌ ਜੀ——ਇਕ ਮਿੰਟ ਵਿੱਚ ਲੌ," ਇਕ ਚੰਗੀ ਪਛਾਤੀ ਹੋਈ ਤੇ ਦਿਲ ਨੂੰ ਖੁਸ਼ ਕਰਨ ਵਾਲੀ ਆਵਾਜ਼ ਲਾਂਘੇ ਵਿੱਚ ਦੀ ਆਈ ਤੇ ਨਿਖਲੀਊਧਵ ਦਾ ਦਿਲ ਚੀਕ ਉੱਠਿਆ———"ਉਹ ਇਥੇ ਹੀ ਹੈ" ਤੇ ਇਉਂ ਉਹਨੂੰ ਭਾਸਿਆ ਜਿਵੇਂ ਬਦਲਾਂ ਵਿੱਚੋਂ ਦੀ ਸੂਰਜ ਟਹਿਕ ਆਇਆ ਹੈ।

ਨਿਖਲੀਊਧਵ ਇਉਂ ਖੁਸ਼ ਹੋ ਆਪਣੇ ਕਮਰੇ ਵਲ ਗਇਆ ਤੇ ਉਹਦੇ ਪਿੱਛੇ ਪਿੱਛੋ ਤਿਖੋਨ । ਉਹਦਾ ਦਿਲ ਤਾਂ ਕੀਤਾ ਕਿ ਕਾਤੂਸ਼ਾ ਬਾਬਤ ਤਿਖੋਨ । ਨੂੰ ਪੁਛ ਗਿੱਛ ਕਰੇ, ਉਹਦਾ ਕੀ ਹਾਲ ਹੈ ਉਹ ਕੀ ਕਰ ਰਹੀ ਹੈ ਕੀ ਉਹ ਵਿਆਹ , ਨਹੀਂ ਕਰੇਗੀ । ਪਰ ਤਿਖੋਨ । ਅਦਬ ਵਿੱਚ ਇਉਂ ਸਿੱਧਾ ਤੇ ਘੜਿਆ ਖੜਾ ਸੀ, ਤੇ ਉਹ ਬੰਦਾ ਕੁਛ ਕੌੜਾ ਕੜਾ ਜੇਹਾ ਸੀ ਤੇ ਜਾਪਦਾ ਸੀ ਕਿ ਪਾਣੀ ਦਾ ਜਗ ਲੈ ਕੇ ਇਸ ਜ਼ਿਦ ਵਿੱਚ ਖੜਾ ਸੀ ਕਿ ਉਹੋ ਹੀ ਉਹਦੇ ਹੱਥਾਂ ਤੇ ਪਾਣੀ ਦੀ ਸੇਵਾ ਜਰੂਰ ਕਰੇਗਾ ਕਿ ਨਿਖਲੀਊਧਵ ਦਾ ਇਰਾਦਾ ਪੂਰਾ ਬਣ ਹੀ ਨ ਸੱਕਿਆ ਕਿ ਉਸ ਪਾਸੋਂ ਕਾਤੂਸ਼ਾ ਬਾਬਤ ਕੋਈ ਪੁਛ ਗਿੱਛ ਕਰੇ; ਪਰ ਤਿਖੋਨ । ਦੇ ਪੋਤਰਿਆਂ ਬਾਬਤ ਪੁੱਛਿਆ, ਬੁੱਢੇ ਘੋੜੇ ਬਾਬਤ ਜਿਦਾ ਨਿੱਕਾ ਨਾਂ "ਭਾਈ ਜੀ ਦਾ ਘੋੜਾ ਪਾਇਆ ਹੋਇਆ