ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਤੇ ਪੋਲਕਿਨ ਕੁਤੇ ਆਦਿ ਦਾ ਹਾਲ ਪੁੱਛਿਆ । ਸਵਾਏ ਪੋਲਕਿਨ ਦੇ ਸਬ ਜੀਂਦੇ ਸਨ । ਪੋਲਕਿਨ ਪਿਛਲੀਆਂ ਗਰਮੀਆਂ ਵਿੱਚ ਪਾਗਲ ਹੋ ਗਇਆ ਸੀ ।

ਜਦ ਉਹ ਆਪਣੀਆਂ ਸਾਰੀਆਂ ਭਿੱਜ ਗਈਆਂ ਚੀਜ਼ਾਂ ਲਾਹ ਚੁਕਾ ਤੇ ਮੁੜ ਹੋਰ ਕਪੜੇ ਪਾਣ ਲੱਗਾ, ਤਦ ਦਰਵਾਜੇ ਤੇ ਖੱਟ ਖੱਟ ਹੋਈ, ਤੇ ਉਸਨੇ ਕਿਸੀ ਦੇ ਤੇਜ਼ ਤੇਜ਼ ਆਉਂਦੇ ਕਦਮਾਂ ਦੀ ਆਹਟ ਵੀ ਸੁਣ ਲਈ ਸੀ । ਇਸ ਚਾਲ ਦਾ ਉਹ ਜਾਣੂ ਸੀ ਇਸ ਤਰਾਂ ਸਵਾਏ ਉਹਦੇ ਨਾ ਕੋਈ ਹੋਰ ਚੱਲਦਾ ਹੈ ਨ ਇਸਤਰਾਂ ਇਹੋ ਜੇਹਾ ਕੋਈ ਹੋਰ ਦਰਵਾਜਾ ਖਟ ਖਟਾਂਦਾ ਹੈ, ਆਪਣਾ ਭਿਜਿਆ ਹੋਇਆ ਓਵਰਕੋਟ ਆਪਣੇ ਮੋਢੇ ਤੇ ਸੁਟ ਕੇ ਉਸ ਬੂਹਾ ਲਾਹਿਆ ।

"ਅੰਦਰ ਆ ਜਾਵੋ ।" ਇਹ ਉਹੋ ਸੀ ਕਾਤੂਸ਼ਾ, ਉਹੋ ਸਿਰਫ ਅੱਗੋ ਥੀਂ ਵਧ ਮਿੱਠੀ, ਉਹੋ ਉਹਦੀਆਂ ਭੋਲੀਆਂ ਭਾਲੀਆਂ ਕਾਲੀਆਂ ਅੱਖਾਂ ਉਹੋ ਮੰਦ ਮੰਦ ਭੈਂਗ । ਤੇ ਉਨ੍ਹਾਂ ਪ੍ਰਕਾਸ਼ਮਯ ਨੈਣਾਂ ਨੇ ਉਪਰ ਵਲ ਤੱਕਿਆ, ਤੇ ਇਕ ਪਲਕਾਰੇ ਵਿੱਚ ਉਹੋ ਪੁਰਾਨਾ ਸਾਰਾ ਵਕਤ ਚੰਗੀ ਤਰਾਂ ਯਾਦ ਆ ਗਇਆ । ਹੁਣ ਵੀ ਜਿਵੇਂ ਉਸ ਵੇਲੇ ਉਸਨੇ ਆਪਣਿਆਂ ਕਪੜਿਆਂ ਉੱਪਰ ਦੀ ਇਕ ਚਿੱਟਾ ਐਪਰਨ ਪਾਇਆ ਹੋਇਆ ਸੀ। ਉਹਦੀਆਂ ਫ਼ੁਫੀਆਂ ਪਾਸੋਂ ਉਹ ਉਸ ਲਈ ਇਕ ਖੁਸ਼ਬੂਦਾਰ ਸਾਬਨ ਦੀ ਨਵੀਂ ਟਿੱਕੀ ਲਿਆਈ ਸੀ ਜਿਦਾ ਉੱਪਰ ਲਪੇਟਿਆ ਕਾਗਜ਼ ਉਸ ਵੇਲੇ ਉਤਾਰਿਆ ਗਿਆ ਸੀ ਤੇ ਦੋ ਤੌਲੀਏ ਇਕ ਤਾਂ ਲੰਮਾ ਰੂਸੀ ਕੱਢਿਆ ਹੋਇਆ ਤੇ ਇਕ ਅਸ਼ਨਾਨ ਵਾਲਾ। ਉਹ ਨਵੀਂ ਅਣਵਰਤੀ ਸਾਬਨ ਦੀ ਚੱਕੀ ਤੇ ਉਸ ਉੱਪਰ ਦਬਾਈ ਮੁਹਰ,੧੫੨