ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਤੌਲੀਏ ਤੇ ਲਿਆਉਣ ਵਾਲੀ ਦਾ ਆਪਣਾ ਆਪ ਸਭ ਨਵੇਂ ਨਿਕੋਰ, ਤਾਜ਼ਾ, ਅਣਛੋਹੇ, ਸੁੱਚੇ ਇਹ ਸਭ ਸੰਗਮ ਬੜਾ ਹੀ ਖੁਸ਼ੀ ਦੇਣ ਵਾਲਾ ਸੀ । ਉਹਨੂੰ ਵੇਖ ਕੇ ਉਹ ਖੁਸ਼ੀ ਹੋ ਮੁਸਕਰਾਯੀ, ਮੁਸਕੜੀ ਨੂੰ ਰੋਕ ਨਹੀਂ ਸਕੀ, ਉਸ ਮੁਸਕੜੀ ਨੇ ਉਹਦੇ ਹੋਠਾਂ ਨੂੰ ਮੁੜ ਇਕ ਵੇਰੀ ਜਿਵੇਂ ਕਦੀ ਪਹਿਲੇ ਪਿਆਰ ਦੇ ਰੌਂ ਵਿੱਚ ਕੰਬਾ ਦਿੱਤਾ ਤੇ ਉਹ ਹੋਠ ਪਿਆਰ ਕਰਨ ਨੂੰ ਕੁਛ ਫੁਲ ਦੀ ਸ਼ਕਲ ਵਿੱਚ ਇਕੱਠੇ ਹੋ ਖਿੜੇ ਵੀ।

"ਆਪ ਰਾਜੀ ਹੋ ਦਮਿਤਰੀ ਈਵਾਨਿਖ ਜੀ," ਕਾਤੂਸ਼ਾ ਮੁਸ਼ਕਲ ਨਾਲ ਇੰਨੇ ਲਫਜ਼ ਬੋਲ ਸੱਕੀ ਤੇ ਉਹਦਾ ਸ਼ਰਮ ਖਾਕੇ ਲਾਲ ਗੁਲਾਬਾਂ ਨਾਲ ਰੰਗਿਆ ਗਿਆ ।

"ਗੁਡ ਮਾਰਨਿੰਗ, ਆਪ ਰਾਜੀ ਹੋ ?" ਉਸ ਆਖਿਆ ਤੇ ਉਹਨੂੰ ਵੀ ਸ਼ਰਮ ਆਈ, "ਜੀਨੀ ਏਂ ! ਰਾਜੀ ਏਂ" ?

ਜੀ———ਰੱਬ ਦਾ ਸ਼ੁਕਰ ਹੈ, ਤੇ ਇਹ ਲੌ ਆਪ ਨੂੰ ਸਦਾ ਪਸੰਦ ਗੁਲਾਬੀ ਰੰਗ ਦਾ ਸਾਬਨ, ਤੇ ਤੌਲੀਏ ਜੋ ਆਪ ਦੀਆਂ ਫੁਫੀਆਂ ਨੇ ਘੱਲੇ ਹਨ," ਉਸ ਕਹਿਆ ਤੇ ਸਾਬਨ ਦੀ ਟਿੱਕੀ ਮੇਜ਼ ਪਰ ਰੱਖ ਦਿੱਤੀ, ਤੌਲੀਏ ਇਕ ਕੁਰਸੀ ਦੀ ਪਿੱਠ ਉੱਪਰ ਲਟਕਾ ਦਿੱਤੇ ।

"ਪਰ ਇੱਥੇ ਤਾਂ ਅੱਗੇ ਹੀ ਸਭ ਕੁਛ ਹੈ," ਤਿਖੋਨ ਬੋਲਿਆ । ਓਹ ਮਹਿਮਾਨ ਦੀ ਅਮੀਰੀ ਤੇ ਕਿਸੀ ਚੀਜ਼ ਦੀ ਓਹਨੂੰ ਨ ਲੋੜ ਹੋਣ ਦੀ ਗੱਲ ਕਰਦਾ ਸੀ, ਤੇ ਉਹਦੇ ਖੁਲ੍ਹੇ ਸੂਟਕੇਸ ਵਲ ਇਸ਼ਾਰਾ ਕੀਤਾ ਜਿਹੜਾ ਬੁਰਸ਼ਾਂ, ਇਤਰਾਂ, ਸ਼ੀਸ਼ੀਆਂ, ਮੁੱਛਾਂ ਨੂੰ ਲਾਣ ਵਾਲੀਆਂ ਫਿਕਸੋਆਂ,੧੫੩