ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਦੂਜੇ ਭਾਇ" ਦੀ ਮਾਇਆ ਦਾ ਭਰਮ ਨਾਸ ਹੋਇਆ। ਗ੍ਰੀਬ ਅਮੀਰ, ਜਾਤ ਪਾਤ, ਤੰਦੁਰਸਤ ਤੇ ਰੋਗੀ, ਮੁਲਕ, ਮਜ੍ਹਬ ਇਤਯਾਦੀ ਦੀਆਂ ਅਡ ਅਡ ਕਰਨ ਵਾਲੀਆਂ ਭੀਤਾਂ ਦੁਰ ਹੋ ਗਈਆਂ। ਇਕ ਵਿਸ਼ਾਲ ਏਕਤਾ ਦਾ ਭਾਵ ਸਹਜਸੁਭਾ ਜੀਵਨ ਵਿਚ ਧਸ ਗਇਆ। ਅਛੂਤ ਚੂੜ੍ਹਿਆਂ ਕੋਲੋਂ ਤੇ ਤਪਦਿਕ ਦੇ ਰੋਗੀਆਂ ਕੋਲੋਂ ਆਪ ਨੇ ਕਦੀ ਭਰਮ ਨ ਕੀਤਾ।

ਓਕਾਕੂਰਾ ਨੂੰ ਮਿਲਕੇ ਪੂਰਨ ਸਿੰਘ ਦੇ ਹਿਰਦੇ ਵਿਚ ਕੁਲ ਏਸ਼ੀਆ ਦੀ ਏਕਤਾ ਦਾ ਅਨੁਭਵ ਜਾਗਿਆ। ਸਾਹਿਤਯਕ, ਸਮਾਜਕ, ਅਤੇ ਸਭਯਤਾ ਦੇ ਦ੍ਰਿਸ਼ਟੀ ਕੋਣ ਤੋਂ ਸਾਰੀ ਏਸ਼ੀਆ ਆਪਨੇ ਇਕ ਪ੍ਰਤੀਤ ਕੀਤੀ (Asia is one)। ਇਹ ਅਨੁਭਵ ਆਪਦੀ "Spirit of Oriental Poetry" ਵਿਚ ਪ੍ਰਫੁਲਤ ਹੋਇਆ। ਇਸ ਵਿਚ ਆਪ ਨੇ ਏਸ਼ੀਆ ਦੀ ਕਵਿਤਾ ਦੀ ਸਾਂਝੀ ਰੂਹ ਦਾ ਵਰਨਣ ਕੀਤਾ ਹੈ। ਏਸ਼ੀਆ ਦੇ ਕਵੀ ਦਾ ਆਦਰਸ਼ ਆਪ ਇਸ ਪੁਸਤਕ ਵਿਚ ਲਿਖਦੇ ਹਨ: "ਉਹ ਹੀ ਕਵੀ ਹੈ ਜੋ ਆਪਣੇ ਅੰਤਰ-ਆਤਮਾ ਦੇ ਮੰਡਲਾਂ ਅਥਵਾ ਸੈਲਫ (self) ਦੀਆਂ ਪ੍ਰਕਾਸ਼ਮਈ ਵਯਕਤੀਆਂ ਨਾਲ ਵਾਰਤਾਲਾਪ ਕਰਦਾ ਹੈ, ਅਤੇ ਇਸ ਧਰਤੀ ਉਪਰ ਉਹ ਰੱਬ ਦਾ ਪ੍ਰਤੀਨਿਧ ਹੈ ਨਾ ਕੇ ਧਰਤੀ ਦੇ ਸਾਧਾਰਣ ਇਨਸਾਨਾਂ ਦਾ।"

ਪੂਰਨ ਸਿੰਘ ਦੇ ਮਨ ਵਿਚ ਜੋ ਏਸ਼ੀਆਈ ਕਵੀ ਦੇ ਆਦਰਸ਼ ਸਨ ਉਸਦੇ ਅਨੁਕੂਲ ਹੀ ਆਪਨੂੰ ਭਾਈ ਵੀਰ ਸਿੰਘ ਲਗੇ। ਉਨ੍ਹਾਂ ਬਾਬਤ ਆਪ ਲਿਖਦੇ ਹਨ:

"ਉਹ ਸੱਚਾ ਮਸ਼ਰਕੀ ਕਲਾਧਾਰੀ ਹੈ ਜੋ ਕਿ ਕੋਮਲ