ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੁੰਧਲਾ ਜੇਹਾ ਪਤਾ ਸੀ, ਭਾਵੇਂ ਉਹ ਇਸ ਪਤੇ ਨੂੰ ਆਪਣੇ ਆਪ ਥਾਂ ਲੁਕਾਣਾ ਚਾਹੁੰਦਾ ਸੀ, ਕਿ ਇਹ ਜਿਹਨੂੰ ਪਿਆਰ ਹੁਣ ਕਹਿੰਦਾ ਹੈ ਕੀ ਵਸਤੂ ਹੈ ਤੇ ਕਿੱਥੇ ਲੈ ਜਾ ਕੇ ਬੱਸ ਕਰੇਗੀ । ਨਿਖਲੀਊਧਵ ਵਿਚ ਹਰ ਇਕ ਆਦਮੀ ਵਾਂਗ, ਦੋ ਵੱਖਰੀਆਂ ਵੱਖਰੀਆਂ ਹਸਤੀਆਂ ਸਨ, ਇਕ ਆਤਮਿਕ ਯਾ ਰੂਹਾਨੀ ਰੱਬੀ ਹਸਤੀ ਜਿਹੜੀ ਉਹੋ ਖੁਸ਼ੀ ਆਪਣੇ ਲਈ ਟੋਲਦੀ ਹੈ ਜਿੱਦਾ ਝੁਕਾ ਹਰ ਕਿਸੀ ਨੂੰ ਉਸੀ ਤਰਾਂ ਦਾ ਆਪਣੇ ਜੇਹਾ ਰਸ ਤੇ ਅਨੰਦ ਦੇਣ ਦਾ ਹੋਂਦਾ ਹੈ। ਦੂਜੀ ਹਸਤੀ ਹੈਵਾਨ-ਇਨਸਾਨ ਜਿਹੜੀ ਨਿਰੋਲ ਆਪਣੀ ਖੁਸ਼ੀ ਹੀ ਨੂੰ ਟੋਲਦੀ ਹੈ, ਤੇ ਬਾਕੀ ਦੀ ਕੁਲ ਦੁਨੀਆਂ ਦੀ ਖੁਸ਼ੀ ਤੇ ਆਰਾਮ ਨੂੰ ਉਸ ਆਪਣੇ ਰਸ ਤੇ ਵਾਰ ਸੁਟਣ ਦੀ ਕਰਦੀ ਹੈ । ਇਸ ਸਮੇਂ ਆਪਣੇ ਆਪ ਦੇ ਪਿਆਰ ਦੇ ਪਾਗਲਪਨ ਵਿਚ ਇਹ ਦੂਜਾ ਹੈਵਾਨ-ਇਨਸਾਨ ਉਸ ਉੱਪਰ ਹੁਕਮਰਾਨ ਸੀ ਤੇ ਉਸਦੇ ਅੰਦਰ ਦੀ ਰੂਹਾਨੀ ਹਸਤੀ ਨੂੰ ਇਸ ਸੰਢੇ ਮੁਸ਼ਟੰਡੇ ਕੁਚਲ ਸੁਟਿਆ ਸੀ ।

ਪਰ ਜਦ ਉਸਨੇ ਹੁਣ ਕਾਤੂਸ਼ਾ ਨੂੰ ਮੁੜ ਵੇਖਿਆ ਤੇ ਗੁਜਰ ਗਏ ਪਿਛਲੇ ਤਿੰਨ ਸਾਲਾਂ ਦੇ ਪਹਿਲਾਂ ਦੇ ਉੱਚੇ ਤੇ ਮਾਸੂਮ ਭਾਵ ਤੇ ਇਕ ਦੂਜੇ ਲਈ ਭਗਤੀ ਵਲਵਲੇ ਮੁੜ ਜਾਗੇ ਸਨ, ਤਦ ਥੀਂ ਉਹਦੇ ਅੰਦਰ ਦੀ ਰੂਹਾਨੀ ਰੱਬੀ ਹਸਤੀ ਨੇ ਆਪਣਾ ਸਿਰ ਫਿਰ ਉਤਾਹਾਂ ਨੂੰ ਚੁੱਕਿਆ ਤੇ ਆਪਣੇ ਹਕ ਭੀ ਜਮਾਣ, ਦਸਾਣ ਲਗ ਪਈ । ਈਸਟਰ ਦੇ ਦਿਨ ਦੇ ਆਣ ਤੱਕ ਦੋ ਪੂਰੇ ਦਿਨਾਂ ਲਈ, ਉਸ ਅੰਦਰ, ਇਕ ਅਣਮਿਣੀ ਅਣਜਾਤੀ ਪਰ ਲਗਾਤਾਰ ਕਸ਼ਮਕਸ਼ ਹੁੰਦੀ੧੫੬