ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਰਹੀ ।

ਆਪਣੇ ਰੂਹ ਦੇ ਅੰਦਰ ਉਹ ਭਾਂਪ ਚੁਕਾ ਸੀ ਕਿ ਉਹਨੂੰ ਉਥੋਂ ਚਲਾ ਜਾਣਾ ਚਾਹੀਏ, ਉਹਦੇ ਉਥੇ ਰਹਿ ਜਾਣ ਦੀ ਅਸਲੀ ਵਜਾ ਕੋਈ ਨਹੀਂ ਸੀ । ਜਾਣ ਗਇਆ ਸੀ ਕਿ ਉਹਦੇ ਇਉਂ ਠਹਿਰ ਜਾਣ ਲਈ ਭਲਾਈ ਕੋਈ ਨਹੀਂ ਨਿਕਲਣੀ, ਪਰ ਫਿਰ ਵੀ ਠਹਰ ਜਾਣ ਦਾ ਖਿਆਲ ਇੰਨਾ ਚੰਗਾ ਲਗਦਾ ਸੀ, ਇੰਨਾ ਖੁਸ਼ੀ ਕਰਦਾ ਸੀ ਕਿ ਉਸ ਨੇ ਸੱਚੇ ਦਿਲ ਨਾਲ ਇਹ ਸੁਝ ਗਏ ਸਚ ਨਹੀਂ ਸਨ ਮੰਨੇ ਤੇ ਉਥੇ ਠਹਿਰ ਹੀ ਗਇਆ ਸੀ ।

ਈਸਟਰ ਦੀ ਪਹਿਲੀ ਸ਼ਾਮ ਨੂੰ ਗਿਰਜੇ ਥੀਂ ਛੋਟਾ ਪਾਦਰੀ ਤੇ ਵੱਡਾ ਪਾਦਰੀ ਦੋਵੇਂ ਸਤਿਸੰਗ ਲਾਣ ਉਨ੍ਹਾਂ ਦੇ ਘਰ ਪਹੁੰਚੇ । ਉਹ ਕਹਿੰਦੇ ਸਨ ਕਿ ਇਹ ਤਿੰਨ ਮੀਲ ਜੋ ਗਿਰਜੇ ਤੇ ਉਨ੍ਹਾਂ ਦੇ ਘਰ ਦੇ ਵਿਚ ਸਨ ਬੜੀ ਹੀ ਮੁਸ਼ਕਲਾਂ ਨਾਲ ਲੰਘ ਕੇ ਆਏ ਹਨ । ਇਕ ਸਲੈਜ ਵਿਚ ਆਏ ਤਾਂ ਸਨ ਪਰ ਕਿਧਰੇ ਕੱਚੀ ਜਮੀਨ, ਕਿਧਰੇ ਚਿਕੜ ਖੋਭਾ ਬੜੇ ਹੀ ਦਿਕ ਹੋਏ ਸਨ ।

ਆਪਣੀਆਂ ਫੁਫੀਆਂ ਨੌਕਰਾਂ ਨਾਲ, ਨਿਖਲੀਊਧਵ ਵੀ ਸਤਿਸੰਗ ਵਿਚ ਬੈਠਾ ਸੀ, ਤੇ ਕਾਤੂਸ਼ਾ ਵਲ ਤੱਕਦਾ ਰਹਿਆ । ਕਾਤੂਸ਼ਾ ਬੂਹੇ ਵਿਚ ਖੜੀ ਸੀ ਤੇ ਪਾਦਰੀਆਂ ਨੂੰ ਧੂਪ ਨੈਵੈਦਯ ਦੀਆਂ ਚੀਜ਼ਾਂ ਲਿਆ ਲਿਆ ਦਿੰਦੀ ਸੀ। ਫਿਰ ਆਪਣੀਆਂ ਫੁਫੀਆਂ ਤੇ ਪਾਦਰੀ ਦੇ ਹੱਥਾਂ ਤੇ ਈਸਟਰ ਦਾ ਪਿਆਰ ਦੇਕੇ ਭਾਵੇਂ ਹਾਲੇਂ ਠੀਕ ਅੱਧੀ ਰਾਤ ਨਹੀਂ ਸੀ੧੫੭