ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੫

ਨਿਖਲੀਊਧਵ ਲਈ ਉਮਰ ਦੀਆਂ ਗੁਜ਼ਰ ਗਈਆਂ ਸਭ ਥੀਂ ਜ਼ਿਆਦਾ ਚਮਕਾਰੇ ਵਾਲੀਆਂ ਤੇ ਸਪਸ਼ਟ ਯਾਦ ਰਹਿਣ ਵਾਲੀਆਂ ਤੇ ਸਾਫ ਮੁੜ ਦਿੱਸਣ ਵਾਲੀਆਂ ਗੱਲਾਂ ਵਿਚੋਂ ਅੱਜ ਸਵੇਰੇ ਦਾ ਗਿਰਜੇ ਜਾ ਕੇ ਸਭ ਨਾਲ ਪੂਜਾ ਵਿਚ ਸ਼ਾਮਲ ਹੋਣ ਦਾ ਅਕਹਿ ਸਵਾਦ ਸੀ । ਜਦ ਘੋੜੇ ਤੇ ਚੜ੍ਹ ਕੇ ਮੂੰਹ ਝਾਖਰੇ ਹਨੇਰੇ ਵਿਚ ਜਿਸ ਵਿਚ ਨਿਰੀ ਪਈ ਹੋਈ ਬਰਫ਼ ਦੀ ਚਟਿਆਈ ਦੇ ਟੁਕੜੇ ਕਿਧਰੇ ਕਿਧਰੇ ਦਿਸਦੇ ਸਨ, ਓਹ ਗਿਰਜੇ ਦੇ ਅਹਾਤੇ ਵਿਚ ਜਿਥੇ ਗਿਰਜੇ ਉੱਪਰ ਚੌ ਪਾਸੇ ਦੀਧਮਾਲਾ ਹੋ ਰਹੀ ਸੀ ਪਹੁਤਾ, ਤਾਂ ਅੰਦਰ ਪੂਜਾ ਪਾਠ ਅਰੰਭ ਹੋ ਚੁੱਕਾ ਸੀ।

ਓਥੇ ਖੜੇ ਕਿਸਾਨ, ਇਹ ਕਹਿ ਕੇ ਕਿ ਮੇਰੀ ਈਵਾਨੋਵਨਾ ਦਾ ਭੱਤਰੀਆ ਆਇਆ ਹੈ, ਉਹਦਾ ਘੋੜਾ ਜਿਹੜਾ ਬਲਦੇ ਦੀਵੇ ਵੇਖ ਕੇ ਤ੍ਰਬਕ ਗਇਆ ਸੀ ਤੇ ਆਪਣੇ ਕੰਨ ਸਿਧੇ ਕਰ ਰਹਿਆ ਸੀ, ਫੜ ਕੇ ਸੁਕੀ ਥਾਂ ਵਲ ਓਹਦੇ ਉਤਰਨ ਲਈ ਲੈ ਗਏ । ਤੇ ਲੋਕੀ ਉਹਦੇ ਅੱਗੇ ਹੋ ਕੇ ਜਿਵੇਂ ਅਦਬ ਨਾਲ ਰਾਹ ਦਸ ਰਹੇ ਹਨ ਗਿਰਜੇ ਦੇ ਅੰਦਰ ਲੈ ਤੁਰੇ । ਗਿਰਜੇ ਦੇ ਅੰਦਰ ਬੜਾ ਇਕੱਠ ਸੀ । ਸੱਜੇ ਪਾਸੇ ਕਿਸਾਨ ਰਾਹਕ ਲੋਕੀ ਖੜੇ ਸਨ, ਵਡੇਰੀ ਉਮਰ ਦੇ ਆਦਮੀਆਂ ਨੇ ਜਿਹੜੇ ਆਪਣੇ ਘਰ ਦੇ ਉਣੇ ਕਪੜਿਆਂ ਵਿੱਚ ਸਨ, ਸਾਫ ਸੁਥਰੀਆਂ ਕਪੜੇ ਦੀਆਂ ਟਾਕੀਆਂ ਆਪਣੀਆਂ