ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/197

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖੇ ਦੇ ਓਹ ਉਹਦਾ ਹੋਣਾ ਪ੍ਰਤੀਤ ਕਰ ਰਹੀ ਹੈ। ਇਹ ਗੱਲ ਓਹਨੂੰ ਪਤਾ ਤਦ ਲੱਗੀ ਸੀ ਜਦ ਵੇਦੀ ਨੂੰ ਜਾਣ ਲਈ ਉਹ ਉਹਦੇ ਨਾਲ ਦੀ ਖਸਰ ਕੇ ਲੰਘਿਆ ਸੀ । ਗਲ ਕਰਨ ਵਾਲੀ ਤਾਂ ਕੋਈ ਨਹੀਂ ਸੀ ਪਰ ਉਸ ਕੁਛ ਏਵੇਂ ਗਲ ਕਰਨ ਨੂੰ ਕੱਢ ਲਈ ਸੀ ਤੇ ਜਦ ਲੰਘਿਆ ਤੇ ਉਹਦੇ ਕੰਨ ਵਿੱਚ ਕਹਿ ਗੋਇਆ ਸੀ ਕਿ "ਫੁਫੀ ਮੈਨੂੰ ਕਹਿਆ ਸੀ ਕਿ ਇਸ ਦੀਵਾਨ ਦੇ ਖਤਮ ਹੋਣ ਤੇ ਓਹ ਆਪਣਾ ਰੱਖਿਆ ਵਰਤ ਤੋੜੇਗੀ ।"

ਕਾਤੂਸ਼ਾ ਦੇ ਮੂੰਹ ਉੱਪਰ ਓਹੋ ਜਵਾਨੀ ਦਾ ਖੂਨ ਚੜ੍ਹ ਆਇਆ, ਜਿਵੇਂ ਜਦ ਕਦੀ ਓਹ ਉਹਨੂੰ ਵੇਖ ਲੈਂਦੀ ਸੀ ਹਮੇਸ਼ਾ ਇੰਞ ਹੀ ਹੁੰਦਾ ਸੀ,——ਓਹਦੀਆਂ ਉਹ ਕਾਲੀਆਂ ਅੱਖਾਂ ਹਸੂ ਹਸੂ ਕਰਦੀਆਂ, ਖੁਸ਼ੀ ਨਾਲ ਡਲ੍ਹ ਡਲ੍ਹ ਭਰੀਆਂ, ਬੜੇ ਭੋਲੇ ਪਣ ਵਿੱਚ ਉਠੀਆਂ ਤੇ ਨਿਖਲੀਊਧਵ ਵਿੱਚ ਗੱਡੀਆਂ ਗਈਆਂ ।

"ਇਹ ਗੱਲ ਮੈਨੂੰ ਪਤਾ ਹੈ" ਉਸਨੇ ਮੁਸਕਰਾ ਕੇ ਕਹਿਆ।
ਉਧਰੋਂ ਕੋਲਾਰਕ ਜਿੱਦੇ ਹੱਥ ਵਿੱਚ ਤਾਂਬੇ ਦਾ ਕਾਫ਼ੀਦਾਨ ਮੁਤਬਰੱਕ ਪਾਣੀ ਨਾਲ ਭਰਿਆ ਹੋਇਆ ਫੜਿਆ ਸੀ, ਉੱਥੋਂ ਹੀ ਆ ਲੰਘਿਆ ਤੇ ਕਾਤੂਸ਼ਾ ਦੀ ਪਰਵਾਹ ਨ ਕਰਦਾ ਹੋਇਆ ਉਸ ਨਾਲ ਖਸਰ ਕੇ ਲੰਘ ਗਇਆ । ਸਾਫ ਸੀ ਕਿ ਉਸ ਨੇ ਅਦਬ ਕਰਕੇ ਨਿਖਲੀਊਧਵ ਨਾਲ ਖਿਸਰਨ ਥੀਂ ਬਿਨਾਂ ਲੰਘਣਾ ਚਾਹਿਆ ਤੇ ਇਸ ਕਰਕੇ ਉਧਰ ਕਾਤੂਸ਼ਾ ਨਾਲ ਖਿਸਰ ਲੱਗ ਗਈ, ਤੇ ਨਿਖਲੀਊਧਵ ਹੈਰਾਨ ਹੋਇਆ ਕਿ੧੬੩