ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵੇਰ ਦੇ ਦੀਵਾਨ ਹੋ ਚੁਕਣ ਤੇ ਕੁਛ ਦੇਰ ਬਾਹਦ ਮੁੜ ਦੀਵਾਨ ਲਗਣ ਦੇ ਅੰਤਰੇ ਵਿੱਚ ਨਿਖਲੀਊਧਵ ਉੱਠ ਟੁਰਿਆ । ਲੋਕੀ ਅੱਗੇ ਪਿੱਛੇ ਹੋਏ ਕਿ ਉਹ ਲੰਘ ਜਾਵੇ ਤੇ ਸਭ ਨੇ ਉਸ ਅਗੇ ਸਿਰ ਨੀਵੇਂ ਕੀਤੇ । ਬਾਜਿਆਂ ਨੂੰ ਤਾਂ ਪਤਾ ਸੀ ਕਿ ਇਹ ਕੌਣ ਹੈ ਤੇ ਦੂਜੇ ਪੁੱਛਦੇ ਸਨ ਕਿ ਇਹ ਕੌਣ ਹੈ ?

ਉਹ ਬਾਹਰ ਜਾ ਕੇ ਪੌੜੀਆਂ ਉਪਰ ਖੜਾ ਹੋ ਗਇਆ। ਮੰਗਤਿਆਂ ਨੇ ਉਹਦੇ ਦਵਾਲੇ ਆ ਭੀੜ ਪਾਈ ਤੇ ਉਸ ਅੱਗੇ ਹੱਥ ਅੱਡੇ । ਉਹਦੇ ਬੋਹਝਿਆਂ ਵਿੱਚ ਜਿੰਨੇ ਪੈਸੇ ਸਨ ਉੱਨੇ ਵੰਡ ਦਿੱਤੇ ਤੇ ਆਪਣੇ ਬੁਹਝੇ ਛੰਡ ਦਿੱਤੇ ਤੇ ਪੌੜੀਆਂ ਦੇ ਹੇਠਾਂ ਲਹਿ ਗਇਆ । ਪੋਹ ਫੁਟਾਲਾ ਹੋ ਰਿਹਾ ਸੀ, ਪਰ ਸੂਰਜ ਦੀ ਟਿੱਕੀ ਹਾਲੇਂ ਉਦੇ ਨਹੀਂ ਹੋਈ ਸੀ। ਗਿਰਜੇ ਦੇ ਅਹਾਤੇ ਵਿੱਚ ਲੋਕੀ ਟੋਲੀਆਂ ਬੰਨ ਕਬਰਾਂ ਵਿੱਚ ਖੜੇ ਸਨ । ਕਾਤੂਸ਼ਾ ਅੰਦਰ ਹੀ ਰਹੀ ਤੇ ਨਿਖਲੀਊਧਵ ਉਹਦੀ ਉਡੀਕ ਕਰ ਰਹਿਆ ਸੀ ਤੇ ਹਾਲੇ ਵੀ ਲੋਕੀਂ ਅੰਦਰ ਬਾਹਰ ਆ ਰਹੇ ਸਨ । ਪੱਥਰ ਦੀਆਂ ਪੌੜੀਆਂ ਉੱਪਰ ਉਨ੍ਹਾਂ ਦੇ ਮੇਖਾਂ ਵਾਲੇ ਬੂਟਾਂ ਦੀ ਆਵਾਜ਼ ਹੋ ਰਹੀ ਸੀ । ਆਉਂਦੇ ਤੇ ਕਬਰਸਤਾਨ ਵਿੱਚ ਖਿੰਡਦੇ ਜਾਂਦੇ ਸਨ ।

ਇਕ ਬੜਾ ਹੀ ਬੁੱਢਾ ਆਦਮੀ ਜਿਹਦਾ ਸਿਰ ਹਿਲਦਾ ਰਹਿੰਦਾ ਸੀ ਇਹਦੀਆਂ ਫੁਫੀਆਂ ਦਾ ਲਾਂਗਰੀ ਆਇਆ, ਤੇ ਉਨ੍ਹੇ ਨਿਖਲੀਊਧਵ ਨੂੰ ਠਹਿਰਾਇਆ ਤੇ ਇਉਂ ਖਲਵਾ ਕੇ ਉਹਨੂੰ ਈਸਟਰ ਦਾ ਪਿਆਰ ਦਿਤੋ ਸੂ ! ਉਹਦੀ ਵਹੁਟੀ ਨੇ, ਬੁੱਢੀ ਵਿਚਾਰੀ ਮੂੰਹ ਤੇ ਝੁਰਲੀਆਂ ਪਈਆਂ੧੬੫