ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਰ, ਫਿਲੌਸੋਫੀ ਅਤੇ ਮਜ੍ਹਬ ਦੇ ਏਸ਼ਿਆਈ ਆਦਰਸ਼ਾਂ ਦਾ ਅਨੁਯਾਈ ਹੈ।"*
ਭਾਈ ਵੀਰ ਸਿੰਘ ਨੂੰ ਮਿਲਕੇ ਪੂਰਨ ਸਿੰਘ ਦਾ ਪ੍ਰਚੀਯ ਇਕ ਅਣਦਿਸਦੇ ਮੰਡਲ ਨਾਲ ਹੋ ਗਇਆ ਜਿਨ੍ਹਾਂ ਦੀਆਂ ਪ੍ਰਕਾਸ਼ਮਈ ਵਯੁਕਤੀਆਂ ਨੂੰ "Immortals of the Higher World" ਨਾਲ ਸੰਕੇਤ ਕੀਤਾ ਗਇਆ ਹੈ ।
“It always comes to us from the invisible and no man can make any progress in spiritual life without getting hold of that golden cord dropped down to him by the Immortals of the Higher World, and rising as they draw him up to themselves."
ਅਰਥਾਤ :-
“ਇਹ ਰਹਸਯ ਸਾਨੂੰ ਅਨਦਿਸਦੇ ਤੋਂ ਆਉਂਦਾ ਹੈ; ਤੇ ਕੋਈ ਪੁਰਖ ਵੀ ਆਤਮਕ ਜੀਵਨ ਵਿਚ ਉਨਤੀ ਨਹੀਂ ਕਰ ਸਕਦਾ ਜੇਕਰ ਉਹ ਉਸ ਸੋਨੇ ਦੀ ਰੱਸੀ ਨੂੰ ਨਾ ਫੜੇ ਜਿਹੜੀ ਕਿ ਉਤਲੀ ਦੁਨੀਆਂ ਦੇ ਅਮਰ ਹੋਈਆਂ ਵਿਯਕਤੀਆਂ ਨੇ ਉਸ ਲਈ ਹੇਠਾਂ ਸੁੱਟੀ ਹੈ । ਅਤੇ ਜਦ ਉਹ ਰੱਸੀ ਖਿਚਦੇ ਹਨ ਤਦ ਉਹ ਆਪੇ ਹੀ ਉਪਰ ਵਲ ਖਚੀਂਦਾ ਜਾਂਦਾ ਹੈ ।"
“Spirit of Oriental Poetry”.

ਪਰ ਉਸ ਅਣਦਿਸਦੇ ਦੇਸ਼ ਦੀ ਰਮਜ਼ ਉਪਰ ਸਾਡਾ ਕੋਈ

*"He is a true Eastern Genius, still loyal to Asiatic Ideals of art, philosophy and religion'

“Spirit of Oriental Poetry,” by Puran Singh.