ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈਆਂ, ਆਪਣੇ ਰੋਮਾਲ ਵਿੱਚੋਂ ਇਕ ਬਸੰਤੀ ਰੰਗਿਆ ਅੰਡਾ ਫੜਿਆ ਤੇ ਨਿਖਲੀਊਧਵ ਦੇ ਪੇਸ਼ ਕੀਤਾ । ਇੰਨੇ ਨੂੰ ਇਕ ਹਸੂ ਹਸੂ ਕਰਦਾ ਗਭਰੂ ਰਾਹਕ ਮੁੰਡਾ ਆਪਣੇ ਨਵੇਂ ਕੋਟ ਤੇ ਸਾਵੀ ਪੇਟੀ ਵਿੱਚ ਉਸ ਪਾਸ ਆ ਖੜਾ ਹੋਇਆ ਤੇ ਉਸ ਨੇ ਆਪਣੀਆਂ ਹੱਸਦੀਆਂ ਅੱਖਾਂ ਨਾਲ ਨਿਖਲੀਊਧਵ ਦੇ ਮੂੰਹ ਵਲ ਤੱਕ ਕੇ ਕਹਿਆ "ਈਸਾ ਅਸਮਾਨੀ ਚੜਿਆ ।" ਫਿਰ ਉਹਦੇ ਲਾਗੇ ਢੁੱਕ ਕੇ ਆਪਣੀ ਖਾਸ ਪਰ ਖੁਸ਼ ਗਵਾਰ ਕਿਸਾਨੀ ਮਾਨੁਖ ਗੰਧ ਨਾਲ ਜਿਵੇਂ ਵਲੇਟ ਦਿੱਤੇ ਸੂ ਤੇ ਨਿਖਲੀਊਧਵ ਨੂੰ ਆਪਣੀ ਕੁੰਡਲਦਾਰ ਦਾਹੜੀ ਨਾਲ ਛੋਂਹਦਾ, ਆਪਣੇ ਗੁਲਫੇ ਜੇਹੇ, ਤਾਜ਼ਾ ਪਰ ਪੀਡੇ ਹੋਠਾਂ ਨਾਲ ਤਿੰਨ ਵੇਰੀ ਉਹਦੇ ਮੂੰਹ ਤੇ ਪਿਆਰ ਦਿੱਤਾ ।

ਜਦ ਇਹ ਮੁੰਡਾ ਓਹਨੂੰ ਪਿਆਰ ਦੇ ਰਹਿਆ ਸੀ ਤੇ ਇਕ ਗੂਹੜੇ ਭੂਰੇ ਰੰਗ ਦਾ ਅੰਡਾ ਪੇਸ਼ ਕਰ ਮਾਰਿਆ ਸੀ, ਤਦ ਓਧਰੋਂ ਮੈਤਰੀਨਾ ਪਾਵਲੋਵਨਾ ਲਾਈਲਕ ਰੰਗ ਦੀ ਪੋਸ਼ਾਕ ਵਿਚ ਤੇ ਉਹ ਪਯਾਰੀ ਕਾਲੇ ਸਿਰ ਲਾਲ ਬੋ ਪਾਈ ਵੀ ਆ ਗਈ । ਕਾਤੂਸ਼ਾ ਨੇ ਓਹਦੇ ਅੱਗੇ ਆਏ ਲੋਕਾਂ ਦੇ ਸਿਰਾਂ ਦੀ ਉੱਪਰ ਥੀਂ ਓਹਨੂੰ ਤੱਕਿਆ, ਤੇ ਉਸ ਵੀ ਤਾੜ ਲਇਆ ਸੀ ਕਿ ਓਹਨੂੰ ਵੇਖ ਕੇ ਉਹਦਾ ਚਿਹਰਾ ਕਿੰਨਾ ਖਿੜ ਗਇਆ ਹੈ ।

ਕਾਤੂਸ਼ਾ ਮੈਤਰੀਨਾ ਪਾਵਲੋਵਨਾ ਨਾਲ ਪੋਰਚ ਤਕ ਬਾਹਰ ਆਈ ਤੇ ਉਥੋਂ ਖਲੋ ਕੇ ਮੰਗਤਿਆਂ ਨੂੰ ਰੱਬ ਦੇ ਨਾਂ ਤੇ ਕੁਛ ਵੰਡ ਰਹੀ ਸੀ। ਇਕ ਮੰਗਤਾ ਜਿਹਦਾ ਨੱਕ੧੬੬