ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੜੀ ਆਉਂਦੀ ਹੈ ਜਦ ਇਹ ਖਿੱਚ ਆਪਣੀ ਪੂਰੀ ਬੁਲੰਦੀ ਤੇ ਅੱਪੜੀ ਹੁੰਦੀ ਹੈ, ਹਾਂ ਓਹ ਘੜੀ ਜਦ ਓਹ ਪ੍ਰੀਤ ਬੇ ਹੋਸ਼, ਬੇ ਸੋਚ, ਬੇ ਅਕਲ ਹੁੰਦੀ ਹੈ ਤੇ ਉਸ ਵਿਚ ਕੋਈ ਸਰੀਰਕ ਬੋ ਨਹੀਂ ਹੁੰਦੀ । ਇਸ ਈਸਟਰ ਰਾਤ ਨੂੰ ਅੱਜ ਓਹ ਘੜੀ ਨਿਖਲੀਊਧਵ ਤੇ ਆਈ ਹੋਈ ਸੀ। ਹੁਣ ਜਦ ਓਹ ਇਸ ਵੇਲੇ ਕਾਤੂਸ਼ਾ ਦਾ ਨਿਰੋਲ ਓਹ ਧਿਆਨ ਆਪਣੇ ਅੱਗੇ ਲਿਆਉਂਦਾ ਸੀ ਉਹ ਘੜੀ ਅਮੋਲਕ ਘੜੀ ਜ਼ਿੰਦਗੀ ਦਾ ਹੋਰ ਸਭ ਕੁਛ ਢੱਕ ਦਿੰਦੀ ਸੀ । ਨਿਰੋਲ ਪਿਆਰ ਯਾਦ ਆਉਂਦਾ ਸੀ ।

ਬੱਸ ਓਹਦਾ ਨਰਮ, ਚਮਕਦਾ, ਕਾਲਾ ਸਿਰ, ਓਹਦੀ ਉੱਤੇ ਛੁੰਗੀ ਛੰਗੀ ਚਿੱਟੀ ਪੋਸ਼ਾਕ, ਜਿਹੜੀ ਓਹਦੇ ਕੰਵਾਰੇ ਸੁਹਜਾਂ ਵਾਲੇ ਸਰੀਰ ਨੂੰ ਠੀਕ ਢੁਕ ਕੇ ਕੱਜ ਰਹੀ ਸੀ, ਉਹਦੀਆਂ ਹਾਲੇਂ ਪੂਰੇ ਜੋਬਨਾਂ ਵਿੱਚ ਨਾ ਖਿੜੀਆਂ ਕੰਵਾਰੀਆਂ ਛਾਤੀਆਂ, ਉਹਦੇ ਸ਼ਰਮ ਨਾਲ ਗੁਲਾਬ ਗੁਲਾਬ ਹੁੰਦੇ ਰੁਖ਼ਸਾਰ, ਨਰਮ, ਨੂਰਾਨੀ ਕਾਲੀਆਂ ਅੱਖਾਂ ਤੇ ਓਹਦਾ ਸਾਰਾ ਆਪਾ ਜਿਸ ਉੱਪਰ ਦੋ ਗੁਣ ਆਪਣੀਆਂ ਮੁਹਰਾਂ ਰੋਮ ਰੋਮ ਲਾ ਰਹੇ ਸਨ———ਪਵਿਤ੍ਰਤਾ ਤੇ ਨਿਰੋਲ ਅਸ਼ਰੀਰੀ ਰੱਬੀ ਪਿਆਰ, ਪਿਆਰ ਨ ਸਿਰਫ ਓਹਦੇ ਲਈ, ਇਸ ਪਿਆਰ ਦਾ ਤਾਂ ਉਹ ਜਾਣੂ ਸੀ, ਪਰ ਹਰ ਕਿਸੀ ਲਈ ਹਰ ਚੀਜ਼ ਲਈ ਉਹਦਾ ਦਿਵਯ ਪਿਆਰ । ਭਲਿਆਂ ਨਾਲ ਨਹੀਂ ਸਗੋਂ ਮੰਦਿਆਂ ਮਾੜਿਆ ਨਾਲ ਵੀ ਓਹੋ ਜੇਹਾ, ਓਹੋ ਪਿਆਰ, ਜੋ ਕੁਛ ਵੀ ਦੁਨੀਆਂ ਵਿਚ ਹੈ, ਉਸ ਨਾਲ ਪਿਆਰ, ਹਾਂ ਉਸ ਮੰਗਤੇ ਲਈ ਵੀ ਓਹੋ ਜੇਹਾ ਜਿਸਨੂੰ ਉਸ ਹੁਣੇ ਈਸਟਰ ਦੀ ਅਸੀਸ ਦੇ ਪਿਆਰ ਤਿੰਨ ਵੇਰੀ ਦਿੱਤੇ ਸਨ ।

੧੬੯