ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੬.

ਜਦ ਗਿਰਜੇ ਥੀਂ ਮੁੜੇ, ਨਿਖਲੀਊਧਵ ਨੇ ਆਪਣੀਆਂ ਫੁੱਫੀਆਂ ਨਾਲ ਬਹਿ ਕੇ ਵਰਤ ਤੋੜਿਆ । ਇਕ ਪਿਆਲਾ ਬ੍ਰਾਂਡੀ ਤੇ ਕੁਛ ਸ਼ਰਾਬ ਲਈ, ਕਿਉਂਕਿ ਉਹਨੂੰ ਰਜਮਿੰਟ ਵਿੱਚ ਰਹਿ ਕੇ ਇਹ ਆਦਤ ਹੋ ਹੀ ਗਈ ਹੋਈ ਸੀ । ਤੇ ਜਦ ਉਹ ਆਪਣੇ ਕਮਰੇ ਵਿੱਚ ਗਇਆ ਇੰਨੀ ਗਾਹੜੀ ਨੀਂਦਰ ਆਈ ਕਿ ਕਪੜਿਆਂ ਸਮੇਤ ਹੀ ਸੈਂ ਗਿਆ । ਚਿਰ ਪਿੱਛੋਂ ਬੂਹੇ ਨੂੰ ਜਦ ਕਿਸੀ ਖੱਟ ਖਟਾਇਆ ਤਦ ਉਹ ਉੱਠਿਆ, ਉਹਨੂੰ ਪਤਾ ਸੀ ਕਿ ਏਹ ਖਟ ਖਟਾਣਾ ਉਹਦਾ ਹੈ, ਜਾਗਿਆ, ਅੱਖਾਂ ਮਲਦਾ ਮਲਦਾ ਆਕੜਾਂ ਭੰਨਦਾ ਭੰਨਦਾ, ਕਾਤੂਸ਼ਾ ਤੂੰ ਹੈਂ ? ਅੰਦਰ ਆ ਜਾ," ਉਸ ਕਹਿਆ। ਤੇ ਦਰਵਾਜ਼ਾ ਕਾਤੂਸ਼ਾ ਨੇ ਖੋਲ੍ਹਿਆ ।

"ਰੋਟੀ ਤਿਆਰ ਹੈ" ਉਸ ਕਹਿਆ । ਉਸ ਨੇ ਹਾਲੇਂ ਵੀ ਉਹੋ। ਚਿੱਟੇ ਕਪੜੇ ਪਾਏ ਹੋਏ ਸਨ ਪਰ ਉਹਦੇ ਕੇਸਾਂ ਵਿੱਚ ਲਾਲ ਫੀਤਾ ਇਸ ਵਕਤ ਨਹੀਂ ਸੀ । ਨਿਖਲੀਊਧਵ ਨੇ ਉਸ ਵਲ ਮੁਸਕਰਾ ਕੇ ਵੇਖਿਆ ਜਿਵੇਂ ਉਸ ਕੋਈ ਬੜੀ ਚੰਗੀ ਖੁਸ਼ੀ ਵਾਲੀ ਖਬਰ ਆਣ ਕੇ ਦਿੱਤੀ ਹੈ ।

"ਮੈਂ ਆਇਆ," ਉਸ ਉੱਤਰ ਦਿੱਤਾ ਤੇ ਉਠਿਆ। ਕੰਘੀ ਲੈ ਆਪਣੇ ਵਾਲ ਸੰਵਾਰਨ ਲੱਗ ਪਇਆ । ਉਹ ਇਕ ਮਿੰਟ ਲਈ ਚੁਪ ਚਾਪ ਖੜੀ ਰਹੀ, ਇਹ ਵੇਖ ਕੇ ਉਸ ਕੰਘੀ ਸੁਟ ਦਿੱਤੀ ਤੇ ਕਦਮ ਵਧਾ ਕੇ ਉਸ ਵਲ ਆਇਆ, ਪਰ ਐਨ ਠੀਕ ਉਸ ਵਕਤ ਉਹ ਜਾਣ ਨੂੰ ਮੁੜ ਪਈ ਸੀ, ਤੇ ਆਪਣੇ