ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਜ਼ ਤੇਜ਼ ਤੇ ਹਲਕੇ ਹਲਕੇ ਕਦਮਾਂ ਨਾਲ ਲਾਂਘੇ ਵਿੱਚ ਵਿਛੀ ਦਰੀ ਦੇ ਕਿਨਾਰੇ ਕਿਨਾਰੇ ਚਲੀ ਗਈ ।

"ਉਹੋ ! ਮੈਂ ਕਿਹਾ ਬੇਵਕੂਫ ਨਿਕਲਿਆ," ਨਿਖਲੀਊਧਵ ਸੋਚਣ ਲੱਗਾ "ਮੈਂ ਉਹਨੂੰ ਖੜਾ ਕਿਉਂ ਨ ਕੀਤਾ ?" ਤੇ ਉਹਦੇ ਮਗਰ ਦੌੜਿਆ ਤੇ ਜਾ ਕੇ ਉਹਨੂੰ ਫੜ ਲਇਆ ।

ਉਸ ਥੀਂ ਉਹ ਕੀ ਮੰਗਦਾ ਸੀ, ਉਹਨੂੰ ਆਪ ਨੂੰ ਵੀ ਪਤਾ ਨਹੀਂ ਸੀ ਲੱਗ ਰਹਿਆ । ਪਰ ਉਸ ਨੂੰ ਅੰਦਰ ਏਵੇਂ ਇਕ ਪ੍ਰਤੀਤ ਜੇਹੀ ਹੋਈ ਕਿ ਉਹ ਜਦ ਉਹਦੇ ਕਮਰੇ ਵਿੱਚ ਆਈ ਸੀ ਉਹਨੂੰ ਉਸ ਨਾਲ ਕੁਛ ਕਰਨਾ ਚਾਹੀਦਾ ਸੀ, ਉਹੋ ਕੁਛ ਜਿਹੜਾ ਆਮ ਲੋਕੀ ਇਹੋ ਜੇਹੇ ਮੌਕਿਆ ਮਿਲਿਆਂ ਤੇ ਕਰ ਦਿੰਦੇ ਹਨ, ਤੇ ਉਹ ਕੁਛ ਕਰਨ ਥੀਂ ਉਕ ਗਇਆ ਸੀ ।

"ਕਾਤੂਸ਼ਾ ਠਹਿਰ !" ਉਸ ਕਹਿਆ ।

"ਤੂੰ ਕੀ ਚਾਹੁੰਦਾ ਹੈ," ਖਲੋ ਕੇ ਉਸੇ ਪੁੱਛਿਆ । "ਕੁਛ ਨਹੀਂ...................ਸਿਰਫ..............." ਤੇ ਕੁਛ ਹਿੰਮਤ ਜੇਹੀ ਕਰਕੇ ਇਹ ਯਾਦ ਆਕੇ ਕਿ ਉਹਦੀ ਹਾਲਤ ਵਿੱਚ ਹੋਰ ਲੋਕੀ ਕੀ ਕਰਦੇ ਹਨ, ਉਸਨੇ ਆਪਣੀ ਬਾਂਹ ਉਸਦੀ ਕਮਰ ਵਿੱਚ ਪਾ ਦਿੱਤੀ ।

ਕਾਤੂਸ਼ਾ ਚੁੱਪ ਖੜੀ ਰਹੀ ਤੇ ਉਹਦੀਆਂ ਅੱਖਾਂ ਵਿੱਚ ਡੂੰਘੀ ਨਿਗਾਹ ਨਾਲ ਵੇਖਣ ਲੱਗ ਗਈ।

"ਨਹੀਂ, ਨਹੀਂ, ਨਾਂਹ ਕਰ ਦਮਿਤ੍ਰੀ ਈਵਨਿਚ ! ਛੱਡ ਤੈਨੂੰ ਇੰਝ ਨਹੀਂ ਕਰਨਾ ਚਾਹੀਏ !" ਉਸ ਕਹਿਆ

੧੭੨