ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਨੂੰ ਇਕ ਤਰਾਂ ਚੀਕ ਕੇ ਪਰੇ ਕਰ ਲਇਆ । ਦਰਵਾਜੇ ਵਲ ਕੋਈ ਨ ਕੋਈ ਜਰੂਰ ਆ ਵੀ ਰਹਿਆ ਸੀ ।

"ਅੱਛਾ———ਤਾਂ ਮੈਂ ਫਿਰ ਤੇਰੇ ਪਾਸ ਰਾਹੀਂ ਆਵਾਂਗਾ," ਉਸ ਨੇ ਉਹਦੇ ਕੰਨ ਵਿੱਚ ਗੋਸ਼ਾ ਕੀਤਾ, "ਤੂੰ ਜਰੂਰ ਕੱਲੀ ਮਿਲੀਂ ।"

"ਤੂੰ ਕੀ ਚਿਤਵ ਰਹਿਆ ਹੈਂ ? ਕਦਾਚਿਤ ਇਹ ਗੱਲ ਨਹੀਂ ਹੋ ਸਕੇਗੀ, ਨਹੀਂ; ਨਹੀਂ," ਉਸ ਅੱਗੋਂ ਕਹਿਆ ਪਰ ਬੋਲ ਕੇ ਨਹੀਂ ਸਿਰਫ਼ ਆਪਣੇ ਹੋਠਾਂ ਨਾਲ; ਪਰ ਹਾਏ, ਜਿਹੜੀ ਕੰਬਣੀ ਉਹਦੇ ਸਾਰੇ ਸਰੀਰ ਨੂੰ ਲੱਗੀ ਹੋਈ ਸੀ ਉਹ ਕੁਛ ਹੋਰ ਹੀ ਕਹਿ ਰਹੀ ਸੀ ।

ਠੀਕ ਮੈਤਰੀਨਾ ਪਾਵਲੋਵਨਾ ਹੀ ਸੀ ਜਿਹੜੀ ਬੂਹੇ ਵਲ ਆ ਰਹੀ ਸੀ, ਉਸ ਨੇ ਆਪਣੇ ਮੋਢੇ ਤੇ ਇਕ ਕੰਬਲ ਸੁਟਿਆ ਹੋਇਆ ਸੀ, ਤੇ ਖੜੀ ਖੜੀ ਨੇ ਨਿਖਲੀਊਧਵ ਵਲ ਘੂਰ ਕੇ ਖਫ਼ਗੀ ਨਾਲ ਤੱਕਿਆ ਤੇ ਕਾਤੂਸ਼ਾ ਨੂੰ ਝਾੜ ਪਾਣੀ ਸ਼ੁਰੂ ਕਰ ਦਿੱਤੀ ਕਿ ਹੋਰ ਦਾ ਹੋਰ ਕੰਬਲ ਕਿਉਂ ਲੈ ਆਈ ਹੈਂ।

ਨਿਖਲੀਊਧਵ ਚੁਪ ਕਰਕੇ ਓਥੋਂ ਨਿਕਲ ਗਇਆ ਪਰ ਓਹਨੂੰ ਆਪਣੇ ਗਲਵਾਣ ਵਿੱਚ ਮੂੰਹ ਪਾਕੇ ਸ਼ਰਮ ਤਕ ਨ ਆਈ । ਓਹ ਮੈਤਰੀਨਾ ਪਾਵਲੋਵਨਾ ਦੇ ਮੁਹਾਂਦਰੇ ਥੀਂ ਹੀ ਤਾੜ ਗਇਆ ਸੀ ਕਿ ਉਹ ਓਹਨੂੰ ਦੋਸ਼ੀ ਠਹਿਰਾ ਰਹੀ ਹੈ

੧੭੭