ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/212

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਵਿੱਚੋਂ ਓਹ ਜਾਣਦਾ ਸੀ ਓਹ ਸੱਚੀ ਹੈ, ਨਾਲੇ ਉਹ ਆਪ ਅੰਦਰ ਮਹਿਸੂਸ ਕਰ ਰਹਿਆ ਸੀ ਕਿ ਓਹ ਪਾਪ ਕਰਨ ਤੇ ਤੁਲਿਆ ਹੋਇਆ ਹੈ । ਪਰ ਇਹ ਨਿਰਾਲੀ ਜੇਹੀ ਨਵੀਂ ਨੀਚਤਾ ਤੇ ਓਹਦੀ ਪਾਗਲ ਕਰ ਦੇਣ ਵਾਲੀ ਕਾਮਾਤੁਰਤਾ ਕਾਤੁਸ਼ਾ ਲਈ ਉਹਦੇ ਪਹਿਲੇ ਦੇਵੀ ਪਿਆਰ ਨੂੰ ਪਰੇ ਵਗਾਹ ਕੇ ਸੁਟ ਚੁਕੀ ਸੀ, ਤੇ ਉਸ ਪਿਆਰ ਦੀ ਥਾਂ ਇਹ ਨੀਚਤਾ ਆਪ ਪ੍ਰਧਾਨ ਬਣੀ ਬੈਠੀ ਸੀ, ਸਿਰਫ ਇਹੋ ਹੀ ਪੇਚ ਤਾਣਾ ਕਰ ਰਹੀ ਸੀ ਕਿ ਆਪਣੀ ਖ਼ਾਹਸ਼ ਪੂਰੀ ਕਰਨ ਦਾ ਮੌਕਾ ਕਿੰਝ ਮਿਲ ਸਕੇ ।

ਸਾਰੀ ਸ਼ਾਮ ਉਹ ਇਉਂ ਫਿਰਦਾ ਫਿਰਿਆ ਜਿਵੇਂ ਕੋਈ ਪਾਗਲ ਹੋ ਗਇਆ ਹੁੰਦਾ ਹੈ, ਕਦੀ ਆਪਣੀ ਫੁੱਫੀ ਦੇ ਕਮਰੇ ਵਿੱਚ ਮੁੜ ਆਪਣੇ ਵਿੱਚ, ਫਿਰ ਪੋਰਚ ਵਿਚ ਬਾਹਰ, ਬਸ ਇੱਕੋ ਧੁਨ ਵਿੱਚ ਕਿ ਕਿਸ ਵੇਲੇ ਇਕੱਲੀ ਉਹ ਉਹਨੂੰ ਮਿਲ ਪਵੇ, ਪਰ ਓਹ ਉਹਦੇ ਲਾਗੇ ਹੀ ਨਹੀਂ ਸੀ ਆਉਂਦੀ, ਤੇ ਮੈਤਰੀਨਾ ਪਾਵਲੋਵਨਾ ਵੀ ਤਾੜ ਗਈ ਸੀ, ਓਹ ਵੀ ਓਹਦੀ ਰਾਖੀ ਕਰਨ ਲੱਗ ਪਈ ਸੀ ।

੧੭੮