ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੧੭

ਤੇ ਸ਼ਾਮਾ ਲੰਘ ਗਈਆਂ, ਰਾਤ ਪੈ ਗਈ, ਡਾਕਟਰ ਆਪਣੇ ਬਿਸਤਰੇ ਤੇ ਜਾਕੇ ਸੈਂ ਰਿਹਾ । ਨਿਖਲੀਊਧਵ ਦੀਆਂ ਫੁਫੀਆਂ ਵੀ ਬੂਹੇ ਬੰਦ ਕਰਕੇ ਪੈ ਗਈਆਂ । ਇਹਨੂੰ ਪਤਾ ਹੋ ਗਇਆ ਕਿ ਮੈਤਰੀਨਾ ਪਾਵਲੋਵਨਾ ਵੀ ਉਹਨਾਂ ਨਾਲ ਉਨ੍ਹਾਂ ਦੇ ਕਮਰੇ ਵਿੱਚ ਸੀ । ਇਉਂ ਸੇਧ ਓਸ ਲਾ ਲਈ ਸੀ ਕਿ ਕਾਤੂਸ਼ਾ ਨੌਕਰਾਣੀ ਦੇ ਬਹਿਣ ਵਾਲੇ ਕਮਰੇ ਵਿੱਚ ਬਿਲਕੁਲ ਇਕੱਲੀ ਹੋਣੀ ਹੈ ।

ਓਹ ਫਿਰ ਪੋਰਚ ਨੂੰ ਬਾਹਰ ਵਗ ਗਇਆ, ਹਨੇਰਾ ਘੁੱਪ ਸੀ, ਗਿੱਲਾ ਗਿੱਲਾ ਸੀ ਤੇ ਕੁਛ ਗਰਮਾਇਸ਼ ਦਾ ਪ੍ਰਭਾਵ ਸੀ, ਤੇ ਹਵਾ ਓਸ ਚਿੱਟੀ ਬਸੰਤ ਰੁਤ ਦੀ ਧੁੰਧ ਨਾਲ ਭਰੀ ਪਈ ਹੋਈ ਸੀ, ਜਿਹੜੀ ਧੁੰਧ ਚਾਹੇ ਬਰਫ ਨੂੰ ਆਣ ਆਖਰੀ ਪਿਘਲਾਵਾ ਦਿੰਦੀ ਹੈ ਯਾ ਆਖਰੀ ਬਰਫ ਦੇ ਕੜਕਣ ਕਰਕੇ ਉੱਠਦੀ ਹੈ । ਪਹਾੜੀ ਦੇ ਹੇਠ ਦਰਯਾ ਵੱਲੋਂ ਬਾਹਰਲੇ ਦਰਵਾਜੇ ਥੀਂ ਕੋਈ ੧੦੦ ਕਦਮ ਦੇ ਫਾਸਲੇ ਥੀਂ ਇਕ ਅਣੋਖੀ ਆਵਾਜ਼ ਆ ਰਹੀ ਸੀ । ਇਹ ਯਖ਼ ਦੇ ਟੁੱਟਣ ਦੀ ਆਵਾਜ਼ ਸੀ । ਨਿਖਲੀਊਧਵ ਪੌੜੀਆਂ ਥੀਂ ਲਹਿ ਕੇ ਹੇਠਾਂ ਗਇਆ ਤੇ ਚਿੱਕੜ ਵਾਲੀਆਂ ਥਾਵਾਂ ਵਿੱਚ ਦੀ ਕੋਰੇ ਨਾਲ ਚਮਕ ਦਮਕ ਕਰਦੀ ਬਰਫ਼ ਦੇ ਥਾਂ ਥਾਂ ਪਏ ਬਾਕੀ ਟੁਕੜਿਆਂ ਉੱਪਰ ਪੈਰ ਧਰ ਕੇ ਨੌਕਰਾਨੀ ਦੇ ਕਮਰੇ ਦੀ ਬਾਰੀ ਤਕ ਪਹੁਤਾ । ਓਹਦਾ