ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਲੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ ਦੀ, ਸ਼ੀਸ਼ੇ ਦੀਆਂ ਟੁਕੜਿਆਂ ਵਾਂਗ, ਆਪਸ ਵਿੱਚ ਇਕ ਦੂਜੇ ਨਾਲ ਲਗ ਲਗ ਕੇ ਵੱਜਣ ਦੀ ਟਨ ਟਿਨ ਨਾਲ ਮਿਲਵੀਆਂ ਮਿਲਵੀਆਂ ਆ ਰਹੀਆਂ ਸਨ।

ਓਹ ਉਥੇ ਹੀ ਖੜਾ ਸੀ ਤੇ ਕਾਤੂਸ਼ਾ ਦੇ ਪੀੜਤ ਤੇ ਸੰਜੀਦਾ ਮੂੰਹ ਵਲ ਦੇਖ ਰਹਿਆਂ ਸੀ ਓਹਦੇ ਚਿਹਰੇ ਥੀਂ ਓਹਦੀ ਅੰਦਰਲੀ ਲੱਗੀ ਕਸ਼ਮਕੱਸ਼ ਦਾ ਪਤਾ ਪਇਆ ਲੱਗਦਾ ਸੀ । ਓਹਨੂੰ ਉਸ ਉੱਪਰ ਤਰਸ ਵੀ ਆਉਂਦਾ ਸੀ ਪਰ ਭਾਵੇਂ ਕਿੰਨਾ ਅਜੀਬ ਲਗੇ ਇਹ ਤਰਸ ਵੀ ਉਹਦੇ ਕਾਮ ਦੀ ਅੱਗ ਨੂੰ ਤੇਜ਼ ਕਰਦਾ ਸੀ । ਕਾਮ ਨੇ ਉਸ ਉੱਪਰ ਉੱਕਾ ਕਾਬੂ ਪਾ ਲਇਆ ਸੀ ।

ਓਸ ਖਿੜਕੀ ਖਟਖਟਾਈ । ਇੰਝ ਹੋਇਆ ਜਿਵੇਂ ਉਹਨੂੰ ਇਕ ਬਿਜਲੀ ਦਾ ਸ਼ਾਕ ਹੋਇਆ ਹੈ। ਉਹਦਾ ਸਾਰਾ ਜਿਸਮ ਕੰਬ ਗਇਆ ਤੇ ਉਹਦੇ ਮੂੰਹ ਤੇ ਭਿਆਨਕ ਡਰ ਦੀ ਹਾਲਤ ਛਾ ਗਈ । ਫਿਰ ਓਹ ਕੁੱਦ ਕੇ ਉੱਠੀ, ਖਿੜਕੀ ਵਲ ਗਈ, ਤੇ ਆਪਣਾ ਮੂੰਹ ਉਸ ਖਿੜਕੀ ਦੇ ਸ਼ੀਸ਼ਿਆਂ ਨਾਲ ਲਾ ਦਿੱਤਾ, ਤੇ ਜਦ ਆਪਣੇ ਦੋਵੇਂ ਹੱਥ ਪਰਦਿਆਂ ਵਾਂਗ ਆਪਣੀ ਅੱਖਾਂ ਦੇ ਦੋਹਾਂ ਪਾਸਿਆਂ ਤੇ ਧਰ ਕੇ ਬਾਰੀ ਦੇ ਸ਼ੀਸ਼ਿਆਂ ਵਿੱਚੋਂ ਵੇਖਿਆ ਤਦ ਉਸਨੂੰ ਵੇਖ ਵੀ ਲਇਆ । ਤਦ ਵੀ ਓਹਦੀ ਭੈਭੀਤ ਦਸ਼ਾ ਵਿੱਚ ਕੋਈ ਫਰਕ ਨਹੀਂ ਸੀ ਪਇਆ । ਓਹਦਾ ਚਿਹਰਾ ਗੈਰ ਮਾਮੂਲੀ ਤਰਾਂ ਓਪਰਾ ਤੇ ਸੋਚਾਂ ਵਿੱਚ ਗ੍ਰਸਿਆ ਹੋਇਆ ਸੀ । ਨਿਖਲੀਊਧਵ ਨੇ ਇਹ ਚਿਹਰਾ ਅੱਗੇ ਕਦੀ ਨਹੀਂ ਸੀ ਵੇਖਿਆ, ਜਦ ਉਹ ਮੁਸਕਰਾਇਆ ਤਦ ਇਹ ਵੀ ਮੁਸਕਰਾਈ, ਪਰ ਓਹ ਤਾਂ ਓਹਦੇ ਸਹਿਮ ਵਿੱਚ ਹਸ ਪਈ ਸੀ । ਓਹਦੇ ਰੂਹ ਵਿੱਚ ਕੋਈ ਹੱਸੀ ਨਹੀਂ ਸੀ ਸਿਰਫ ਭੈ ਸੀ । ਓਸ ਹੱਥ ਦਾ ਇਸ਼ਾਰਾ

੧੮੧