ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਓਹਨੂੰ ਬਾਹਰ ਆਪਣੇ ਵਲ ਆਣ ਨੂੰ ਕਹਿਆ ਪਰ ਓਸ ਸਿਰ ਮਾਰਿਆ———ਨਹੀਂ, ਤੇ ਬਾਰੀ ਵਿੱਚ ਹੀ ਖੜੀ ਰਹੀ । ਨਿਖਲੀਊਧਵ ਨੇ ਆਪਣਾ ਮੂੰਹ ਬਾਹਰੋਂ ਸ਼ੀਸ਼ੇ ਨਾਲ ਲਾਇਆ, ਤੇ ਉਹਨੂੰ ਆਵਾਜ਼ ਮਾਰਨ ਹੀ ਲੱਗਾ ਸੀ ਕਿ ਓਸ ਵੇਲੇ ਓਹ ਬੂਹੇ ਵਲ ਮੁੜੀ । ਸਾਫ ਸੀ ਕਿ ਓਹਨੂੰ ਅੰਦਰੋਂ ਕੋਈ ਬੁਲਾਈ ਹੋਈ ਸੀ, ਨਿਖਲੀਊਧਵ ਵੀ ਬਾਰੀ ਥੀਂ ਪਰੇ ਹਟ ਗਇਆ । ਧੁੰਧ ਇੰਨੀ ਗਾਹੜੀ ਸੀ ਕਿ ਘਰ ਥੀਂ ਪੰਜ ਕਦਮਾਂ ਉੱਪਰ ਕੁਛ ਨਹੀਂ ਸੀ ਦਿਖਦਾ, ਪਰ ਦੀਵੇ ਦੀ ਰੋਸ਼ਨੀ ਓਸ ਕਾਲੇ ਅਸ਼ੱਕਲ ਹਨੇਰੇ ਦੇ ਪਏ ਬਦਲ ਵਿੱਚ ਦੀ ਲਾਲ ਤੇ ਵੱਡੇ ਆਕਾਰ ਵਾਲੀ ਹੋ ਚਮਕ ਰਹੀ ਸੀ । ਨਦੀ ਥੀਂ ਓਹੋ ਅਨੋਖੀਆਂ ਆਵਾਜ਼ਾਂ ਆ ਰਹੀਆਂ ਸਨ, ਰੋ ਰੋ ਕੇ ਜਿਵੇਂ ਕੋਈ ਡੁਸਕਦਾ ਹੋਵੇ, ਖੜ ਖੜ, ਤੇੜਾਂ ਪੈਣ ਦੇ ਕੜਾਕੇ ਤੇ ਬਰਫ ਦਿਆਂ ਟੁਕੜਿਆਂ ਦੀ ਟਿਨ ਟਿਨ । ਧੁੰਧ ਵਿੱਚ ਦੂਰ ਪਰੇ ਕਿਸੀ ਕੁੱਕੜ ਨੇ ਬਾਂਗ ਦਿੱਤੀ, ਤੇ ਇਕ ਹੋਰ ਕਿਧਰੇ ਪਰੇ ਓਹਦੇ ਜਵਾਬ ਵਿੱਚ ਬੋਲਿਆ । ਤੇ ਫਿਰ ਹੋਰ ਕਈਆਂ ਕੁੱਕੜਾਂ ਨੇ ਗੁਰਾਂ ਦੇ ਪਰੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਈ ਇਕ ਬਾਂਗਾਂ ਦੀ ਆਵਾਜ਼ ਰਲ ਗਈ ਜਦ ਕਿ ਸਵਾਏ ਉਸ ਨਦੀ ਦੀਆਂ ਅਨੋਖੀਆਂ ਆਵਾਜ਼ਾਂ ਦੇ ਘਣੀ ਚੁਪ ਸੀ। ਓਸ ਰਾਤੀਂ ਇਹ ਦੂਜੀ ਵਾਰ ਸੀ ਕਿ ਕੁੱਕੜਾਂ ਬਾਂਗਾਂ ਦਿੱਤੀਆਂ ਸਨ ।

ਘਰ ਦੀ ਨੁੱਕਰ ਦੇ ਪਿੱਛੇ ਨਿਖਲੀਊਧਵ ਟਹਿਲ ਰਹਿਆ ਸੀ । ਇਕ ਦੋ ਵੇਰੀ ਉਹਦਾ ਪੈਰ ਚਿੱਕੜ ਵਿੱਚ ਵੀ ਪੈ ਗਇਆ ਸੀ । ਫਿਰ ਉਹ ਉਸ ਖਿੜਕੀ ਵਲ ਆਇਆ, ਦੀਵਾ ਹਾਲੇ ਵੀ ਬਲ ਰਹਿਆ ਸੀ, ਤੇ ਉਹ ਫਿਰ ਮੇਜ਼ ਉੱਪਰ ਇਉਂ

੧੮੨