ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਦਾ ਪ੍ਰਗਟ ਹੋ ਆਵੇਗਾ ਤਦ ਲੋਕੀ ਕੀ ਕਹਿਣਗੇ । ਕੀ ਓਹਨੂੰ ਬਹੁਤ ਸਾਰੀ ਮਲਾਮਤ ਸ਼ਾਮਤ ਆਵੇਗੀ, ਯਾ ਕੋਈ ਉੱਕਾ ਕੁਛ ਕਹੇਗਾ ਹੀ ਨਹੀਂ ? ਦੂਜੀ ਵਲ ਓਸ ਧਿਆਨ ਹੀ ਨਹੀਂ ਸੀ ਕੀਤਾ ਕਿ ਕਾਤੂਸ਼ਾ ਦੇ ਅੰਦਰ ਕੀ ਵਰਤ ਰਹਿਆ ਹੋਣਾ ਹੈ ਤੇ ਓਹਦੀ ਜ਼ਿੰਦਗੀ ਦਾ ਕੀ ਹਸ਼ਰ ਹੋਵੇਗਾ ।

ਓਹ ਭਾਂਪ ਗਇਆ ਸੀ ਕਿ ਸ਼ੋਨਬੋਖ ਨੇ ਓਸ ਕੁੜੀ ਨਾਲ ਉਹਦਾ ਨਜਾਇਜ਼ ਤਅੱਲਕ ਤਾੜ ਲਇਆ ਹੈ, ਪਰ ਇਸ ਗਲ ਦੀ ਸੋਝੀ ਨੇ ਓਹਦੀ ਮਾੜੀ ਹਉਮੈ ਨੂੰ ਸਗੋਂ ਕੁਛ ਪੱਠੇ ਹੀ ਪਾਏ ਸਨ ।

"ਆਹਾ ! ਹੁਣ ਮੈਨੂੰ ਸਮਝ ਆਈ ਹੈ ਕਿ ਤੈਨੂੰ ਆਪਣੀਆਂ ਫੁੱਫੀਆਂ ਨੂੰ ਮਿਲਣ ਦਾ ਅਚਨਚੇਤ ਚਾ ਕਿਉਂ ਚੜ੍ਹ ਪਇਆ ਸੀ, ਤੇ ਇਕ ਹਫਤੇ ਥੀਂ ਤੂੰ ਇੱਥੇ ਕਿਉਂ ਲਟਕ ਰਹਿਆ ਹੈਂ," ਸ਼ੋਨਬੋਖ ਨੇ ਕਾਤੂਸ਼ਾ ਨੂੰ ਵੇਖਦੇ ਸਾਰ ਹੀ ਓਹਨੂੰ ਕਹਿ ਦਿੱਤਾ ਸੀ "ਹਾਂ ਭਾਈ ! ਮੈਨੂੰ ਹੁਣ ਕੋਈ ਅਚੰਭਾ ਨਹੀਂ ਹੁੰਦਾ, ਤੇਰੀ ਥਾਂ ਮੈਂ ਵੀ ਹੁੰਦਾ ਮੇਰੀ ਚੋਣ ਵੀ ਇਹੋ ਹੋਣੀ ਸੀ, ਮੇਰੀ ਚੋਣ ਵੀ ਇਹੋ ਹੁੰਦੀ ।"

ਨਿਖਲੀਊਧਵ ਇਨਾਂ ਗਤੂੰਦਾਂ ਵਿੱਚ ਪਇਆ ਹੋਇਆ ਸੀ, ਕਿ ਹਾਏ ਕਿੰਨੀ ਅਫਸੋਸ ਵਾਲੀ ਗੱਲ ਹੈ ਕਿ ਓਹਨੂੰ ਓਥੋਂ ਆਪਣੀ ਕਾਮ ਤ੍ਰਿਸ਼ਨਾ ਨੂੰ ਪੂਰਾ ਪੂਰਾ ਠੰਡਾ ਕਰਨ ਬਿਨਾਂ ਹੀ ਚਲ ਪੈਣਾ ਪਇਆ ਹੈ, ਪਰ ਓਹਦੀ ਇਹ ਅਰੂਕ੧੮੮