ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡਾ ਮਿਤਿਨਕਾ ਜੰਮਿਆ ਸੀ, ਤੇ ਉਥੇ ਹੁਣ ਵੀ ਜੀਂਦਾ ਫਿਰਦਾ ਹੈ, ਤੇ ਜੇ ਹਰ ਇਕ ਆਦਮੀ ਇਉਂ ਹੀ ਫਸਿਆ ਪਇਆ ਹੈ, ਮੇਰੇ ਖਿਆਲ ਵਿੱਚ, ਇਹ ਕੰਮ ਇਕ ਤਰਾਂ ਦੀ ਫਿਤਰਤੀ ਮਜਬੂਰੀ ਹੈ ਕਿ ਜਿਸ ਥੀਂ ਕੋਈ ਵੀ ਬਚ ਨਹੀਂ ਸੱਕਦਾ।" ਇਸ ਤਰਾਂ ਆਪਣੇ ਨਾਲ ਗੱਲਾਂ ਕਰਦਿਆਂ ਮਨ ਨੂੰ ਸ਼ਾਂਤ ਕਰਨਾ ਲੋਚਦਾ ਸੀ ਪਰ ਜੋ ਕੁਛ ਹੋਇਆ ਸੀ ਓਸ ਕਰਮ ਨੂੰ ਯਾਦ ਕਰਕੇ ਓਹਦੀ ਜ਼ਮੀਰ ਨੂੰ ਜ਼ਰੂਰ ਇਕ ਲੰਬਾ ਲੱਗ ਉੱਠਦਾ ਸੀ ।

ਓਹਦੇ ਆਪਣੇ ਰੂਹ ਵਿੱਚ, ਰੂਹ ਦੀਆਂ ਤੈਹਾਂ ਵਿੱਚ ਓਹ ਜਾਣਦਾ ਸੀ, ਕਿ ਓਸ ਇਕ ਵੱਡੇ ਹੀ ਨੀਚਾਂ ਕਮੀਨੀਆਂ, ਬੇਤਰਸਾਂ ਕਾਇਰਾਂ ਵਾਲਾ ਕੁਕਰਮ ਕੀਤਾ ਹੈ, ਤੇ ਇਸ ਕੁਕਰਮ ਦੇ ਕਰਨ ਕਰਕੇ ਤੇ ਇਸ ਪਾਪ ਦੇ ਅੰਦਰ ਵਸਣ ਕਰਕੇ ਨ ਸਿਰਫ ਓਹ ਕਿਸੀ ਹੋਰ ਦੇ ਇਹੋ ਜੇਹੇ ਕੀਤੇ ਕਰਮਾਂ ਨੂੰ ਮਾੜਾ ਨਹੀਂ ਕਹਿ ਸੱਕੇਗਾ ਬਲਕਿ ਕਿਸੀ ਵਲ ਆਪਣਾ ਮੂੰਹ ਸਿੱਧਾ ਕਰਕੇ ਤੱਕ ਵੀ ਨਹੀਂ ਸੱਕੇਗਾ । ਇਹ ਗੱਲ ਉਸ ਲਈ ਨਾਮੁਮਕਨ ਹੋ ਚੁਕੀ ਸੀ ਕਿ ਉਹ ਆਪਣੇ ਆਪ ਨੂੰ ਇਕ ਆਹਲਾ ਆਲੀਸ਼ਾਨ ਸ਼ਰੀਫ ਤੇ ਉੱਚੇ ਮਨ ਵਾਲਾ ਬੰਦਾ ਖਿਆਲ ਕਰ ਸੱਕੇ ਜਿਵੇਂ ਓਹ ਸਮਝਿਆ ਕਰਦਾ ਸੀ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਖੁਸ਼ੀ ਤੇ ਉੱਚੀ ਜੇਹੀ ਬਨਾਈ ਦਲੇਰੀ ਨਾਲ ਰਹਿਣ ਲਈ ਇਹ ਸਮਝਣਾ ਜ਼ਰੂਰੀ ਸੀ । ਇਸ ਪਈ ਗੁੰਝਲ ਦਾ ਸਿਰਫ ਇਕ ਹੀ ਹੱਲ ਸੀ, ਕਿ ਇਸ ਬਾਬਤ ਕਦੀ ਖਿਆਲ ਹੀ ਨ ਕਰੇ ! ਤੇ ਇਉਂ ਕਰ ਲੈਣ ਵਿੱਚ ਓਹਨੂੰ ਕਾਮਯਾਬੀ ਹੋਈ । ਜਿਸ ਤਰਾਂ ਦੀ ਜ਼ਿੰਦਗੀ ਵਿੱਚ ਓਹ ਹੁਣ ਦਾਖਲ ਹੋ ਚੁਕਾ ਸੀ, ਕੀ ਆਲਾ ਦੁਆਲਾ ਕੀ ਓਹਦੇ੧੯੧