ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਖਲੀਊਧਵ ਨੂੰ ਜੋ ਵੀ ਕੋਈ ਗੱਲ ਪੁਛਦਾ ਸੀ, ਇਕ ਹਰਫੀ ਜਵਾਬ ਦਿੰਦਾ ਸੀ, ਤੇ ਓਹਨੂੰ ਕੋਈ ਨ ਛੇੜੇ ਬਸ ਇਹ ਚਾਹੁੰਦਾ ਸੀ ।

ਜਦ ਅਸ਼ਰ ਓਸੇ ਆਪਣੇ ਇਕ ਪਾਸੇ ਝੁਕੀ ਟੋਰ ਨਾਲ ਅੰਦਰ ਆਇਆ ਤੇ ਜੂਰੀ ਨੂੰ ਅਦਾਲਤ ਦੇ ਕਮਰੇ ਵਿੱਚ ਸੱਦਿਆ, ਨਿਖਲੀਊਧਵ ਭੈ ਭੀਤ ਹੋ ਗਇਆ ਕਿ ਮਤੇ ਅਦਾਲਤ ਕਰਦਿਆਂ ਕਰਦਿਆਂ ਓਹ ਆਪ ਹੀ ਕਿਧਰੇ ਅਦਾਲਤਿਆ ਹੀ ਨਾ ਜਾਵੇ ! ਆਪਣੀਆਂ ਰੂਹ ਦੀਆਂ ਡੂੰਘਾਈਆਂ ਵਿੱਚ ਓਹ ਪ੍ਰਤੀਤ ਕਰ ਰਹਿਆ ਸੀ ਕਿ ਓਹ ਬਦਮਾਸ਼ ਹੈ, ਤੇ ਲੋਕਾਂ ਦੇ ਮੂੰਹ ਵਲ ਸਿੱਧਾ ਤੱਕਣ ਵਿਚ ਉਹਨੂੰ ਸ਼ਰਮ ਆਉਣੀ ਚਾਹੀਦੀ ਏ । ਤਾਂ ਵੀ ਆਦਤ ਹੋ ਜਾਣ ਕਰਕੇ, ਉਹ ਆਪਣੀ ਮਾਮੂਲੀ ਮਾਨ ਭਰੀ ਟੋਰ ਨਾਲ ਪਲੇਟਫਾਰਮ ਉੱਪਰ ਆਣ ਚੜ੍ਹਿਆ, ਤੇ ਆਪਣੀ ਥਾਂ ਤੇ ਬਹਿ ਗਇਆ । ਆਪਣੀ ਇਕ , ਟੰਗ ਦੂਜੀ ਉੱਪਰ ਰੱਖਕੇ, ਪਿਨਸਨੇਜ਼ ਨੂੰ ਹੱਥਾਂ ਵਿੱਚ ਪੂੰਝਣ ਪਾਂਝਣ ਲਗ ਪਇਆ । ਕੈਦੀ ਵੀ ਬਾਹਰ ਲਿਜਾਏ ਗਏ ਸਨ, ਜਿਹੜੇ ਮੁੜ ਅੰਦਰ ਲਿਆਏ ਗਏ । ਅਦਾਲਤ ਵਿੱਚ ਕੁਛ ਇਕ ਨਵੇਂ ਬੇਸੁਰੇ ਦਿੱਸ ਰਹੇ ਸਨ, ਇਹ ਗਵਾਹ ਸਨ । ਤੇ ਨਿਖਲੀਊਧਵ ਨੇ ਨੋਟਿਸ ਕੀਤਾ ਕਿ ਮਸਲੋਵਾ ਆਪਣੀਆਂ ਅੱਖਾਂ ਜੰਗਲੇ ਦੇ ਸਾਹਮਣੇ ਬੈਠੀ ਇਕ ਮੋਟੀ ਜਿਹੀ ਤੀਮੀਂ ਥੀਂ ਪਰੇ ਨਹੀਂ ਸੀ ਕਰ ਸਕਦੀ । ਇਹ ਤੀਮੀਂ ਕੌਣ ਸੀ ਜਿਸ ਬੜੀ ਦਿਖ ਵਾਲੀ ਰੇਸ਼ਮ ਤੇ ਮਖ਼ਮਲ ਦੀ ਭੜਕਦੀ ਹੋਈ੧੯੫