ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਥਨੀ ਵਿੱਚ ਤਕੜਾ ਜਰਮਨ ਲਹਜਾ ਸੀ । ਉਸ ਕਹਿਆ ਕਿ ਅੱਵਲ ਹੋਟਲ ਦਾ ਨੋਕਰ ਸਾਈਮਨ ਜਿਹਨੂੰ ਉਹ ਖੂਬ ਜਾਣਦੀ ਸੀ ਉਹਦੀ ਕੋਠੀ ਆਇਆ, ਤੇ ਉਸ ਆਣਕੇ ਕਿਹਾ ਕਿ ਸਾਈਬੇਰੀਆ ਥੀਂ ਆਏ ਤੇ ਹੋਟਲ ਵਿੱਚ ਉਤਰੇ ਮਹਿਮਾਨ ਲਈ ਇਕ ਲੜਕੀ ਦੀ ਲੋੜ ਹੈ ਤੇ ਉਸ ਨਾਲ ਖੜਨੀ ਹੈ ।ਉਸਨੇ ਲੂਬੋਵ ਨੂੰ ਨਾਲ ਘਲ ਦਿੱਤਾ, ਕੁਛ ਦੇਰ ਪਿੱਛੋਂ ਲੂਬੋਵ ਸੁਦਾਗਰ ਸਮੇਤ ਕੰਜਰ ਘਰ ਵਾਪਸ ਆ ਗਈ । ਸੌਦਾਗਰ ਨੇ ਅੱਗੇ ਹੀ ਕੁਛ ਪੀਤੀ ਹੋਈ ਸੀ । ਇਹ ਕਹਿ ਕੇ ਕੁਛ ਮੁਸਕਰਾਈ । ਪਰ ਓਹ ਆਕੇ ਹੋਰ ਪੀਂਦਾ ਹੀ ਗਇਆ ਤੇ ਮੇਰੀਆਂ ਕੁੜੀਆਂ ਨੂੰ ਵੀ ਖਿਲਾਂਦਾ ਪਿਲਾਂਦਾ ਹੀ ਗਇਆ, ਤੇ ਉਨ੍ਹਾਂ ਨਾਲ ਹੱਸਦਾ ਖੇਡਦਾ ਰਹਿਆ । ਇੰਨੇ ਵਿੱਚ ਉਹਦੇ ਜੇਬ ਦੇ ਰੁਪਏ ਮੁੱਕ ਗਏ, ਤੇ ਇਸ ਕਰਕੇ ਉਸ ਨੇ ਲੂਬੋਵ ਨੂੰ ਆਪਣੇ ਹੋਟਲ ਦੇ ਕਮਰੇ ਜਾਕੇ ਹੋਰ ਰੁਪਏ ਲਿਆਉਣ ਨੂੰ ਘੱਲਿਆ । ਉਹਦਾ ਦਿਲ ਇਸ ਲੂਬੋਵ ਨਾਲ ਲੱਗ ਗਇਆ ਸੀ । ਜਦ ਇਹ ਗੱਲ ਕਹੀ ਤਦ ਓਸ ਮਸਲੋਵਾ ਵਲ ਵੀ ਤੱਕਿਆ ।

ਨਿਖਲੀਊਧਵ ਨੇ ਇਉਂ ਖਿਆਲ ਕੀਤਾ ਕਿ ਉਹਦੀ ਇਹ ਗੱਲ ਕਹਿਣ ਉਪਰ ਮਸਲੋਵਾ ਕੁਝ ਮੁਸਕਰਾ ਪਈ ਸੀ, ਤੇ ਉਹਦੇ ਮੁਸਕਰਾਣ ਨੇ ਇਹਦਾ ਦਿਲ ਬੜਾ ਹੀ ਖਰਾਬ ਕੀਤਾ। ਉਹਦੇ ਮਨ ਵਿੱਚੋਂ ਇਕ ਅਣਬਣੀ ਸ਼ਕਲ ਦੀ ਘ੍ਰਿਣਾ ਦਾ ਭਾਵ੧੯੭