ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਨਾਲ ਉਹਦੇ ਆਪਣੇ ਰੂਹ ਵਿੱਚ ਹੋਈ ਪੀੜਾ ਮਿਲੀ ਹੋਈ ਸੀ ਲੰਘ ਗਈ ।

"ਪਰ ਮਸਲੋਵਾ ਬਾਬਤ ਤੇਰੀ ਆਪਣੀ ਕੀ ਰਾਏ ਹੈ ?" ਇਕ ਸ਼ਰਮਾਕਲ ਜੇਹੇ ਤੇ ਘਾਬਰੇ ਹੋਏ ਵਕੀਲ ਨੇ ਜਿਹੜਾ ਮਸਲੋਵਾ ਦਾ ਸੀ, ਤੇ ਜਿਸ ਮੁਨਸਫੀ ਦੀ ਨੌਕਰੀ ਲਈ ਅਰਜੀ ਕੀਤੀ ਹੋਈ ਸੀ, ਕਿਤਈਵਾ ਨੂੰ ਪੁੱਛਿਆ ।

"ਇਹ ਸਭ ਥੀਂ ਚੰਗੀ", ਕਿਤਈਵਾ ਨੇ ਉੱਤਰ ਦਿੱਤਾ——— "ਇਹ ਜਵਾਨ ਔਰਤ ਪੜੀ ਲਿਖੀ ਤੇ ਬੜੀ ਆਹਲਾ ਹੈ, ਬੜੇ ਹੱਛੇ ਰਈਸੀ ਟੱਬਰ ਦੀ ਪਲੀ ਹੈ, ਫਰਾਂਸੀਸੀ ਜਬਾਨ ਪੜ ਲੈਂਦੀ ਹੈ, ਕਦੀ ਕਦੀ ਇਹ ਇਕ ਕਤਰਾ ਬਹੂੰ ਜ਼ਿਆਦਾ ਪੀ ਲੈਂਦੀ ਹੈ ਪਰ ਫਿਰ ਵੀ ਇਹ ਕਦੀ ਨਹੀਂ ਹੋਇਆ ਕਿ ਉਹ ਬੇਹੋਸ਼ ਹੋ ਜਾਵੇ, ਇਕ ਬੜੀ ਅਛੀ ਲੜਕੀ ਹੈ।"

ਕਾਤੂਸ਼ਾ ਨੇ ਇਸ ਤੀਮੀਂ ਵਲ ਤੱਕਿਆ ਤੇ ਝਟਾ ਪੱਟ ਫਿਰ ਆਪਣੀਆਂ ਅੱਖਾਂ ਜੂਰੀ ਵਲ ਮੋੜ ਦਿੱਤੀਆਂ ਤੇ ਨੀਝ ਲਾ ਕੇ ਨਿਖਲੀਊਧਵ ਵਲ ਵੇਖਣ ਲੱਗ ਗਈ । ਉਹਦਾ ਮੂੰਹ ਫਿਕਰ ਮੰਦ ਤੇ ਸਖਤ ਜੇਹਾ ਹੋ ਗਇਆ । ਓਹਦੀਆਂ ਫਿਕਰ ਮੰਦ ਅੱਖਾਂ ਵਿੱਚ ਦੀ ਓਹ ਮੰਦ ਮੰਦ ਭੈਂਗ ਵਜ ਰਹਿਆ ਸੀ ਤੇ ਕੁਛ ਚਿਰ ਓਹ ਅੱਖਾਂ ਨਿਖਲੀਊਧਵ ਵਿੱਚ ਹੀ ਗੱਡੀਆਂ ਰਹੀਆਂ। ਨਿਖਲੀਊਧਵ੧੯੮