ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਾਨ ਬੀਨ ਕੀਤੀ ਹੈ, ਬਿਆਨ ਪੜ੍ਹ ਕੇ ਸੁਣਾ ਦਿੱਤਾ ਜਾਵੇ । ਪ੍ਰਧਾਨ ਜਿਹਨੂੰ ਇਸ ਕੰਮ ਦੇ ਨਿਪਟਾਣ ਦੀ ਜਲਦੀ ਪਈ ਹੋਈ ਸੀ ਕਿ ਇਹਨੂੰ ਮੁਕਾ ਕੇ ਛੇਤੀ ਉਹ ਆਪਣੀ ਸ੍ਵਿਸ ਕੁੜੀ ਪਾਸ ਪਹੁੰਚੇ, ਜਾਣਦਾ ਸੀ ਕਿ ਇਸ ਕਾਗਤ ਪੜ੍ਹਨ ਪੜ੍ਹਾਣ ਦਾ ਹੋਰ ਕੋਈ ਅਰਥ ਨਹੀਂ ਸੀ ਸਿੱਧ ਹੁੰਦਾ ਬੱਸ ਵਾਧੂ ਸਿਰ ਦਰਦੀ ਤੇ ਥਕਾਵਟ ਤੇ ਖਾਣ ਦੇ ਵਕਤ ਦਾ ਵੀ ਪੱਛੜ ਜਾਣਾ, ਬੱਸ । ਤੇ ਓਹਨੂੰ ਇਹ ਵੀ ਪਤਾ ਸੀ ਕਿ ਸਰਕਾਰੀ ਵਕੀਲ ਦਾ ਪੜ੍ਹਾਣ ਉੱਪਰ ਜ਼ਿੱਦ ਕਰਨ ਦਾ ਵੀ ਕੋਈ ਹੋਰ ਖਾਸ ਮਤਲਬ ਨਹੀਂ ਸੀ, ਬਸ ਇਹ ਕਿ ਇਓਂ ਓਹਦਾ ਕਰਵਾਣਾ ਉਹਦੇ ਹੁੱਦੇ ਦਾ ਇਕ ਹੱਕ ਸੀ ਤੇ ਇਸ ਕਰਕੇ ਹੀ ਓਸ ਇਹ ਮੰਗ ਕੀਤੀ ਵੀ ਸੀ । ਇਸ ਕਰਕੇ ਪ੍ਰਧਾਨ ਸਿਵਾਏ ਇਹਦੇ ਕਿ ਉਹ ਆਪਣੀ ਮਨਜੂਰੀ ਦੇ ਦੇਵੇ ਹੋਰ ਕੁਛ ਨਹੀਂ ਸੀ ਕਰ ਸੱਕਦਾ ।

ਡਾਕਟਰ ਦੀ ਰਪੋਟ ਹੱਥ ਵਿੱਚ ਲਈ ਸਕੱਤਰ ਸਾਹਿਬ ਹੋਰੀ ਉੱਠੇ, ਤੇ ਆਪਣੀ ਜਰਾ ਕੂ ਥਥਲਾਂਦੀ ਅਵਾਜ਼ ਨਾਲ ਓਹਨੂੰ ਪੜ੍ਹਨ ਲਗ ਪਏ । ਰਾਰੇ ਤੇ ਲੱਲੇ ਦੇ , ਤਲੱਫ਼ਜ਼ ਵਿੱਚ ਵਿਚਾਰਾ ਕੋਈ ਫਰਕ ਨਹੀਂ ਸੀ ਕਰ ਸੱਕਦਾ, ਲੱਲਾ ਸੀ ਲੱਲਾ ।

ਲਾਸ਼ ਦੇ ਬਾਹਰਲੇ ਨਿਸ਼ਾਨਾਤ ਵੇਖਣ ਤੇ ਸਾਬਤ ਹੋਇਆ ਕਿ:———

੧. ਥੇਰਾਪੋਂਟ ਸਮੈਲਕੋਵ ਦਾ ਕੱਦ ਛੇ ਫੁੱਟ ਪੰਜ ਵਿੱਚ ਇੰਚ ਸੀ । "ਕੋਈ ਇੰਨਾ ਨੀਵਾਂ ਕੱਦ ਨਹੀਂ ਸੀ, ਬੜਾ

੨੦੨