ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਛਾ ਕੱਦ," ਸੌਦਾਗਰ ਨੇ ਨਿਖਲੀਊਧਵ ਦੇ ਕੰਨ ਵਿੱਚ ਕਹਿਆ ।

੨. ਓਹਦੀ ਉਮਰ ੪੦ ਕੂ ਵਰ੍ਹਿਆਂ ਦੀ ਦਿੱਸਣ ਥੀਂ ਪਤਾ ਲੱਗਦਾ ਸੀ ।

੩. ਲਾਸ਼ ਦੀ ਹਾਲਤ ਸੁੱਜੀ ਹੋਈ ।

੪. ਮਾਸ ਸਾਵਾ ਹੋ ਗਇਆ ਸੀ ਤੇ ਕਈ ਥਾਵਾਂ ਤੇ ਕਾਲੇ ਧੱਬੇ ਸਨ ।

੫. ਚਮੜਾ ਛਾਲੇ ਛਾਲੇ ਹੋਇਆ ਸੀ, ਛਾਲਾ ਕੋਈ ਵੱਡਾ, ਕੋਈ ਛੋਟਾ, ਕਿਧਰੋਂ ਕਿਧਰੋਂ ਚਮੜਾ ਨਾਲੋਂ ਲਹਿਣ ਲੱਗ ਪਇਆ ਸੀ, ਤੇ ਵੱਡੇ ਵੱਡੇ ਪੜਛਿਆਂ ਵਿੱਚ ਲਮਕ ਰਹਿ ਸੀ ।

੬. ਵਾਲ ਚੈਸਨਟ ਰੰਗ ਦੇ ਸਨ, ਤੇ ਹੱਥ ਲਾਇਆਂ ਖੱਲੜੀ ਉੱਪਰੋਂ ਉਤਰਦੇ ਸਨ।

੭. ਅੱਖਾਂ ਦੇ ਆਨੇ ਖੋਲਾਂ ਵਿੱਚੋਂ ਬਾਹਰ ਨਿਕਲੇ ਹੋਏ ਸਨ ਤੇ ਧੀਰੀਆਂ ਮਿਸ ਗਈਆਂ ਹੋਈਆਂ ਸਨ ।

੮. ਨਾਸਾਂ, ਕੰਨਾਂ, ਤੇ ਮੂੰਹ ਵਿੱਚੋਂ ਇਕ ਸੀਰਮ ਜੇਹੀ ਸ਼ਕਲ ਦਾ ਪਾਣੀ ਝਰ ਰਹਿਆ ਸੀ, ਮੂੰਹ ਅੱਧਾ ਖੁੱਲ੍ਹਾ ਸੀ ।

੯. ਮੂੰਹ ਤੇ ਛਾਤੀ ਦੀ ਸੋਜ ਕਰਕੇ ਓਹਦੀ ਗਰਦਨ ਨਹੀਂ ਸੀ ਦਿੱਖ ਰਹੀ ।

ਤੇ ਇਓਂ ਇਓਂ ਤੇ ਹੋਰ ਹੋਰ ਆਦਿ———ਚਾਰ ਸਫੇ ਪੂਰੇ ਭਰੇ ਹੋਏ ਸਨ । ਸਤਾਈ ਪੈਰੇ ਲਿਖੇ ਹੋਏ ਸਨ ।੨੦੩