ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰਫ ਇਕ ਵੇਰੀ ਓਸ ਜਰਾ ਕੂ ਦਮ ਲਇਆ ਸੀ ਜਦ ਉਸ ਨੇ ਮੂੰਹ ਵਿੱਚ ਭਰ ਗਇਆ ਥੁਕ ਅੰਦਰ ਲੰਘਾਇਆ ਸੀ । ਪਰ ਜਲਦੀ ਹੀ ਉਸ ਆਪਣਾ ਆਪ ਸੰਭਾਲ ਲਇਆ ਸੀ, ਤੇ ਜਿਹੜੀ ਕੁਛ ਰੋਕ ਪਈ ਸੀ ਓਹਦੀ ਥਾਂ ਉਸ ਆਪਣੀ ਆਵਾਜ਼ ਹੋਰ ਉੱਚੀ ਕਰਕੇ ਭਰ ਦਿੱਤੀ ਸੀ, ਤਾਕਿ ਕਿਧਰੇ ਕਿਸੀ ਹੋਰ ਨੂੰ ਉਹ ਵਿਥ ਭਾਸ ਨ ਜਾਏ । ਉਸ ਥੀਂ ਪਿੱਛੇ ਉਹ ਇਕ ਮਧਮ ਦੇ ਦੂਜੇ ਨੂੰ ਫੁਸਲਾਨ ਵਾਲੀ ਸੁਰ ਵਿੱਚ ਬੋਲਿਆ, ਕਦੀ ਕਦਮ ਇਕ ਕਦੀ ਦੂਆ ਚੱਕਦਾ ਸੀ, ਤੇ ਜੂਰੀ ਵਲ ਵੇਖ ਕੇ ਬੋਲਦਾ ਸੀ, ਕਦੀ ਚੁਪ ਹੋ ਜਾਂਦਾ ਸੀ । ਇਕ ਵਿਹਾਰ ਕਰਨ ਵਾਲੇ ਦੀ ਸੁਰ ਤਾਲ ਵਿੱਚ ਬੋਲਦਾ ਸੀ । ਸੁਣਨ ਵਾਲਿਆਂ ਥੀਂ ਪਰਤ ਕੇ ਵਕੀਲਾਂ ਵਲ ਵੇਂਹਦਾ ਸੀ, ਪਰ ਕੈਦੀਆਂ ਵਲ ਅੱਖਾਂ ਉਹ ਨਹੀਂ ਸੀ ਕਰਦਾ ਜਿਹੜੇ ਤਿੰਨੇ ਉਸ ਵਲ ਟੱਕ ਬੰਨ੍ਹ ਕੇ ਵੇਖ ਰਹੇ ਸਨ । ਉਹਦੇ ਆਪਣੀ ਤਰਜ਼ ਤੇ ਟੋਲੇ ਦੇ ਲੋਕਾਂ ਦੀ ਜੋ ਵੀ ਕੋਈ ਨਵੀਂ ਗੱਲ, ਜੋ ਵੀ ਕੋਈ ਨਵੀਂ ਧੁਨਧਨ ਸੀ, ਉਹ ਬਸ ਆਪਣੀ ਤਕਰੀਰ ਵਿੱਚ ਲਿਆ ਕੇ ਘੁਸੇੜੀ ਜਾਂਦਾ ਸੀ । ਹਰ ਇਕ ਇਸਤਰਾਂ ਦੀ ਗੱਲ, ਯਾ ਵਾਕਿਆ ਜੋ ਹੋਇਆ ਯਾ ਹੋਣ ਵਾਲਾ ਸੀ, ਅਤੇ ਜਿਨ੍ਹਾਂ ਗੱਲਾਂ ਤੇ ਵਾਕਿਆਤਾਂ ਨੂੰ ਕਾਨੂੰਨ ਦੇ ਸਾਇੰਸ ਦੀ ਦਾਨਾਈ ਦੇ ਅੰਤਮ ਫੈਸਲੇ ਦੀ ਗੱਲ ਜਾਣਿਆ ਜਾਂਦਾ ਸੀ, ਸਭ ਇੰਨੇ ਲਿਆ ਕੇ ਆਪਣੀ ਤਕਰੀਰ ਵਿੱਚ ਘੁਸੇੜ ਘੁਸੇੜ ਉਹਨੂੰ ਵਜ਼ਨੀ ਕਰਨ ਦਾ ਹਦ ਦਾ ਉਪਰਾਲਾਕੀਤਾ। ਕਦੀ ਖੂਨ ਵਿੱਚ ਪਿਛਲਿਆਂ ਟੱਬਰਾਂ ਦੀਆਂ ਆਈਆਂ ਆਦਤਾਂ ਦਾ ਜ਼ਿਕਰ ਤੇ ਉਸ ਕਰਕੇ ਬਦਚਲਨੀ ਕਰਨ ਦੀਆਂ ਜਮਾਂਦਰੂ ਉਕਸਾਹਟਾਂ ਦਾ ਜ਼ਿਕਰ, ਲੋਮਬਰੋਸੋ ਤੇ ਤਾਰ ਦੇ ਆਦਿ ਦੀਆਂ ਰਾਵਾਂ, ਜ਼ਿੰਦਗੀ ਦੇ ਉਪਰ ਵਲ ਚੜ੍ਹਾਓ———

੨੧੩