ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਵੋਲਯੂਸ਼ਨ———ਤੇ ਓਸ ਲਈ ਜੀਂਦਿਆਂ ਦਾ ਇਕ ਦੂਜੇ ਨੂੰ ਮਾਰਨਾ ਤੇ ਡਾਹਢਿਆਂ ਦਾ ਬਚ ਰਹਿਣਾ, ਲਿੱਸਿਆਂ ਦਾ ਫ਼ਨਾ ਹੋ ਜਾਣ ਆਦਿ ਦਾ ਜ਼ਿਕਰ, ਹਿਪਨੋਟਿਜ਼ਮ ਤੇ ਹਿਪਨੋਟਿਜ਼ਮ ਕਰਨ ਵਾਲੇ ਦਾ ਆਪਣੇ ਮਹਮੂਲ ਉੱਪਰ ਪੂਰੀ ਮਾਨਸਿਕ ਹਕੂਮਤ ਤੇ ਇਖਤਿਆਰ ਦਾ ਜ਼ਿਕਰ, ਸ਼ਾਰਕੋ ਸਾਹਿਬ ਦੇ ਕਥਨ ਤੇ ਆਦਮੀ ਦੀ ਇਖ਼ਲਾਕੀ ਗਿਰਾਵਟ ਆਦਿ ਦਾ ਜ਼ਿਕਰ,———ਓਹਦੀ ਵਿਆਖਿਆ ਅਨੁਸਾਰ ਸੌਦਾਗਰ ਸਮੈਲਕੋਵ ਇਕ ਸੱਚੇ, ਤਕੜੇ, ਸਿਧੇ ਸਾਦੇ ਦੂਜਿਆਂ ਉਪਰ ਇਤਬਾਰ ਕਰਨ ਵਾਲੇ ਸੁਭਾ ਕਰਕੇ, ਬਦਚਲਣ ਲੋਕਾਂ ਦਾ ਸ਼ਿਕਾਰ ਬਣਿਆ।

ਸਾਈਮਨ ਕਾਰਤਿਨਕਿਨ ਗੁਲਾਮਪੁਣੇ ਨਾਲ ਮਰ ਚੁਕੇ ਇਨਸਾਨ ਦਾ ਰਹਿ ਗਇਆ ਟੁੰਡ ਜੇਹਾ ਸੀ, ਇਕ ਬੇਹੋਸ਼ ਹੋਇਆ ਜਾਹਿਲ ਬੇ ਅਸੂਲਾ ਆਦਮੀ ਜਿਹਦਾ ਈਮਾਨ ਧਰਮ ਹੀ ਕੋਈ ਨਹੀਂ ਰਹਿਆ ਹੋਇਆ ਸੀ । ਯੋਫੈਮੀਆ ਓਹਦੀ ਯਾਰ ਹੈ ਤੇ ਉਹ ਆਪ ਉਹਦੇ ਆਪਣੇ ਖੂਨ ਵਿਚ ਪਿਛਲਿਆਂ ਦੇ ਆਏ ਹੋਏ ਗੁਣ ਸੁਭਾ ਦਾ ਸ਼ਿਕਾਰ ਹੈ, ਓਸ ਵਿੱਚ ਹਰ ਤਰਾਂ ਦੀ ਗਿਰਾਵਟ ਦੇ ਨਿਸ਼ਾਨ ਮਿਲਦੇ ਹਨ । ਇਸ ਮਾਮਲੇ ਵਿਚ ਸਭ ਥੀਂ ਵੱਡੀ ਤਾਰਾਂ ਖਿੱਚਣ ਵਾਲੀ ਮਸਲੋਵਾ ਸੀ । ਇਨਸਾਨ ਦੀ ਨੀਚਤਾ ਵਲ ਗਿਰੇ ਚਲੇ ਜਾਣ ਦੀ ਵੰਨਗੀ ਇਸ ਸਦੀ ਵਿੱਚ ਹੋ ਰਹੀ ਘਟਨਾ ਦੀ ਸਭ ਥੀਂ ਹੇਠਲੇ ਦਰਜੇ ਦੀ ਗਿਰੀ ਹੋਈ ਜਨਾਨੀ ਹੈ । "ਇਹ ਔਰਤ", ਓਸ ਕਹਿਆ

੨੧੪