ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਇਹ ਅਜੂਬਾ ਇਸ ਤਰਾਂ ਹੋਇਆ ਸੀ ਕਿ ਹਰ ਇਕ ਪੌਦੇ ਦੇ ਦਵਾਲੋ ਖੱਸ ਦੀ ਟੱਟੀ ਲਗਾਈ, ਮਾਸ਼ਕੀ ਉਨ੍ਹਾਂ ਨੂੰ ਪਾਣੀ ਨਾਲ ਤਰ ਰਖਣ ਪਰ ਸਾਰਾ ਦਿਨ ਜੁਟੇ ਰਹਿੰਦੇ ਤੇ ਲਾਖ ਦੀ ਕੀਮਤੀ ਖਾਦ ਪਾਈ ਜਾਂਦੀ ਸੀ। ਰੋਸਾਂ ਗ੍ਰਾਸ ਜੋ ਕਿ ਮਧਯ ਪ੍ਰਦੇਸ਼ ਦੇ ਜੰਗਲਾਂ ਵਿਚ ਹੁੰਦਾ ਹੈ ਪਹਿਲੇ ਗਵਾਲੀਅਰ ਤੇ ਫਿਰ ਪੰਜਾਬ ਦੀ ਬਾਰ ਵਿਚ (ਜੜਾਂਵਾਲੇ ਤੋਂ ੧੨ ਮੀਲ ਪਰੇ) ਲਗਾ ਕੇ ਪੰਜਾਬ ਵਿਚ ਇਕ ਨਵੀਂ ਜ਼ਰਾਇਤੀ ਇੰਡਸਟਰੀ ਸਥਾਪਿਤ ਕੀਤੀ। ਇਸਦੀ ਸਫਲਤਾ ਕਰਨ ਵਿਚ ਆਪਨੇ ਬਹੁਤ ਸਾਰਾ ਮਾਲੀ ਨੁਕਸਾਨ ਬਰਦਾਸ਼ਤ ਕੀਤਾ, ਕੁਝ ਤਾਂ ਕੜੀਆਂ ਸ਼ਰਤਾਂ ਕਰਕੇ ਤੇ ਕੁਝ ਮਾਰਕੀਟ ਦੇ ਗਿਰਨ ਨਾਲ ਤੇ ਹੜ ਇਤਾਦੀ ਕਾਰਨਾਂ ਕਰਕੇ ।
ਜਿਸ ਤਰਾਂ ਟੋਕੀਓ ਦੀ ਟ੍ਰੈਮ ਵਿਚ ਬੈਠੇ ਪੂਰਨ ਸਿੰਘ ਦਾ ਅੰਦਰਲਾ ਮਨ ਹਿਮਾਲਾ ਵਰਗੀ ਕਿਸੀ ਏਕਾਂਤ ਵਿਚ ਵਸਦਾ ਸੀ ਇਸੀ ਤਰਾਂ ਅਪਨੀ ਜ਼ਿੰਦਗੀ ਦੇ ਆਖੀਰਲੇ ਸਤ ਸਾਲਾਂ ਵਿਚ ਮਾਲੀ ਨੁਕਸਾਨ ਤੇ ਤਕਲੀਫਾਂ ਦੇ ਹੁੰਦਿਆਂ ਵੀ ਅੰਗ੍ਰੇਜ਼ੀ ਅਤੇ ਪੰਜਾਬੀ ਵਿਚ ਕਈ ਪੁਸਤਕਾਂ ਲਿਖੀਆਂ ਜੋ ਕੁਛ ਪ੍ਰਕਾਸ਼ਿਤ ਹੋ ਗਈਆਂ ਪਰ ਬਹੁਤ ਸਾਰੀਆਂ ਹਾਲੀ ਅਣਛਪੀਆਂ ਪਈਆਂ ਹਨ ।

ਪੁਸਤਕਾਂ ਪੜ੍ਹਨਾ ਤੇ ਲਿਖਣਾ ਵੀ ਪੂਰਨ ਸਿੰਘ ਇਕ ਬਿਜਲੀ ਦੀ ਫੁਰਤੀ ਨਾਲ ਕਰਦੇ ਸਨ। ਕਿਸੀ ਕਿਤਾਬ ਨੂੰ ਪੜ੍ਹਨ ਵਾਸਤੇ ਚੁਕਣਾ ਤਦ ਝਟ ਹੀ ਉਸਦੇ ਕਰਤਾ ਦੇ ਅੰਤ੍ਰੀਵ ਭਾਵ ਦਾ ਅਨੁਭਵ ਕਰਕੇ ਉਸਦੇ ਸਾਰ ਨੂੰ ਸਮਝ ਜਾਣਾ, ਅਤੇ ਵਿਸਥਾਰ ਉਸਦਾ ਆਪੂੰ ਹੀ ਕਰ ਲੈਣਾ। ਆਪ