ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲ ਲੁੱਟਦੀ ਹੈ ਤੇ ਫਿਰ ਕਿਸ ਬੇਤਰਸੀ ਨਾਲ ਓਹਨੂੰ ਮਾਰ ਮੁਕਾਂਦੀ ਹੈ ।"

"ਭਾਈ ! ਇਹ ਤਾਂ ਕਿੰਵ ਇਕ ਗੱਲ ਉੱਪਰ ਦੂਜੀ ਚੋਟ ਚਾਹੜੀ ਜਾਂਦਾ ਹੈ" ਪ੍ਰਧਾਨ ਨੇ ਮੁਸਕਰਾ ਕੇ ਆਪਣੇ ਲਾਗੇ ਬੈਠੇ ਫਿਕਰਮੰਦ ਮੂੰਹ ਵਾਲੇ ਮੈਂਬਰ ਨੂੰ ਉਸ ਵਲ ਝੁਕ ਕੇ ਕਹਿਆ ।

"ਇਕ ਡਰਾਉਣਾ ਅਭੁੱਨਕ ਹੈ !" ਓਸ ਮੈਂਬਰ ਨੇ ਜਵਾਬ ਵਿੱਚ ਕਹਿਆ । ਓਧਰ ਸਰਕਾਰੀ ਵਕੀਲ ਆਪਣੀ ਤਕਰੀਰ ਕਰੀ ਗਇਆ :———

"ਜੂਰੀ ਦੇ ਭਲੇ ਮਾਨੁੱਖੋ" ! ਤੇ ਆਪਣੇ ਜਿਸਮ ਨੂੰ ਨਖਰੇ ਨਾਲ ਜਰਾ ਝੁਮਾ ਕੇ ਕਹਿਆ, "ਇਨ੍ਹਾਂ ਬੰਦਿਆਂ ਦੀ ਕਿਸਮਤ ਦਾ ਫੈਸਲਾ ਤੁਹਾਡੇ ਹੱਥ ਹੈ । ਨ ਨਿਰੀ ਇਨ੍ਹਾਂ ਬੰਦਿਆਂ ਦੀ ਪਰ ਸਾਰੀ ਸੋਸੈਟੀ ਦੀ ਕਿਸਮਤ ਤੁਹਾਡੇ ਹੱਥ ਵਿੱਚ ਹੈ । ਇਸ ਜੁਰਮ ਦੀ ਪੂਰੀ ਮਾਹੀਅਤ ਨੂੰ ਸਮਝੋ, ਓਸ ਖਤਰੇ ਦਾ ਧਿਆਨ ਕਰੋ ਜਿਹੜਾ ਸੋਸੈਟੀ ਨੂੰ ਇਹੋ ਜੇਹੀ ਜਮਾਂਦਰੂ ਅਣੋਖਿਆਂ ਅਸਰਾਂ ਵਾਲਿਆਂ ਬੰਦਿਆਂ ਥੀਂ ਹੈ ਜਿਹੋ ਜੇਹੀ ਇਹ ਹੈ। ਮਸਲੋਵਾ ਜਹੀਆਂ ਦੀ ਜ਼ਹਿਰੀਲੀ ਛੋ ਥੀਂ ਸੋਸੈਟੀ ਦੀ ਹਿਫ਼ਾਜ਼ਤ ਕਰੋ, ਸੋਸੈਟੀ ਦੇ ਬੇ ਲੋਸ ਭੋਲੇ ਹਿੱਸਿਆਂ ਨੂੰ ਇਸ ਜ਼ਹਿਰ ਥੀਂ ਨਹੀਂ ਕੁਲੀਆ ਬਰਬਾਦੀ ਥੀਂ ਬਚਾਣਾ ਹੈ। ਤੁਸਾਂ !"

ਤੇ ਜਿਵੇਂ ਹੋਣ ਵਾਲੇ ਫੈਸਲੇ ਦੇ ਵਜ਼ਨ ਹੇਠ ਦੱਬਕੇ, ਸਰਕਾਰੀ ਵਕੀਲ ਆਪਣੀ ਕੁਰਸੀ ਵਿਚ ਡੁਬ ਗਇਆ । ਸਾਫ਼ ਸੀ ਕਿ ਉਹ ਆਪਣੀ ਤਕਰੀਰ ਇਹੋ ਜੇਹੀ ਮਾਰਕੇ ਦੀ

੨੧੬