ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/255

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਭ ਸੱਕਦੇ ਹਾਂ, ਬਲਕਿ ਜੁਰਮ ਦੀ ਲਕੀਰ ਨੂੰ ਮੋੜ ਕੇ ਵਿਰਸੇ ਨੂੰ ਵੀ ਲੱਭ ਸੱਕਦੇ ਹਾਂ । ਮਸਲੋਵਾ ਦੇ ਬਚਾ ਵਿੱਚ ਜੋ ਇਹ ਕਹਿਆ ਗਇਆ ਹੈ ਕਿ ਕਿਸੀ ਵਕੀਲ ਦੇ ਮਨ ਵਿੱਚ ਹੀ ਰਹਿੰਦੇ ਓਹਦੇ ਮਨ ਘੜਿਤ ਗੁਮਰਾਹ ਕਰਨ ਵਾਲੇ ਮਰਦ ਨੇ ਓਹਨੂੰ ਪਹਿਲਾਂ ਪਹਿਲ ਖਰਾਬ ਕੀਤਾ ਸੀ । ਅਸੀਂ ਆਪਣੇ ਸਾਹਮਣੇ ਆਈ ਸ਼ਹਾਦਤ ਥੀਂ ਤਾਂ ਸਿਰਫ ਇੰਨਾ ਨਤੀਜਾ ਕੱਢ ਸੱਕਦੇ ਹਾਂ ਕਿ ਇਸ ਨੇ ਕਈਆਂ ਨੂੰ ਲੁਭਾਣ, ਫਸਾਣ ਦਾ ਕੰਮ ਕੀਤਾ ਹੈ, ਤੇ ਕਈ ਇਹਦੇ ਹੱਥਾਂ ਵਿੱਚ ਫਸ ਕੇ ਖਰਾਬ ਹੋਏ, ਬਰਬਾਦ ਹੋਏ । ਇਹ ਕਹਿ ਕੇ ਤੇ ਆਪਣੀ ਬੜੀ ਭਾਰੀ ਫਤਹਿ ਜੇਹੀ ਸਮਝ ਕੇ ਬਹਿ ਗਇਆ ।

ਫਿਰ ਦੋਸੀਆਂ ਨੂੰ ਆਪਣੇ ਬਚਾ ਵਿੱਚ ਜੋ ਕੁਛ ਉਹ ਕਹਿਣਾ ਚਾਹੁਣ, ਕਹਿਣ ਦੀ ਆਗਿਆ ਹੋਈ ।

ਯੋਫੇਮੀਆ ਬੋਚਕੋਵਾ ਨੇ ਮੁੜ ਕਹਿਆ ਕਿ ਉਸ ਨੂੰ ਇਸ ਗੱਲ ਦਾ ਕੁਝ ਪਤਾ ਨਹੀਂ ਤੇ ਓਸਨੇ ਇਸ ਮਾਮਲੇ ਵਿੱਚ ਕੋਈ ਹਿੱਸਾ ਨਹੀਂ ਲਇਆ, ਤੇ ਬੜੇ ਜੋਰ ਨਾਲ ਸਾਰਾ ਦੋਸ ਮਸਲੋਵਾ ਦੇ ਗਲ ਮੜ੍ਹਿਆ । ਸਾਈਮਨ ਕਾਰਤਿਨਕਿਨ ਨੇ ਕਈ ਵੇਰੀ ਬਸ ਇਹੋ ਗੱਲ ਦੁਹਾਈ:———"ਇਹ ਤੁਹਾਡੀ ਕਰਤੂਤ ਹੈ, ਮੈਂ ਬੇਗੁਨਾਹ ਹਾਂ, ਇਹ ਸਭ ਬੇ ਇਨਸਾਫੀ ਹੈ।"

ਮਸਲੋਵਾ ਨੇ ਆਪਣੇ ਬਚਾ ਵਿੱਚ ਕੁਝ ਨ ਕਹਿਆ । ਜਦ ਪ੍ਰਧਾਨ ਨੇ ਓਹਨੂੰ ਦੱਸਿਆ ਕਿ ਉਹ ਵੀ ਜੋ ਚਾਹੇ ਕਹਿ ਸੱਕਦੀ ਹੈ, ਉਸ ਨੇ ਸਿਰਫ਼ ਆਪਣੀਆਂ ਅੱਖਾਂ ਓਸ ਵਲ

੨੨੧