ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਦਾ ਕਿਹਾ ਇਹ ਸੱਚ ਓਹਨਾਂ ਦੇ ਅੰਦਰ ਚੰਗੀ ਤਰਾਂ ਬਹਿ ਚੁਕਾ ਹੈ, ਤਦ ਉਹ ਦੂਜੇ ਅਸੂਲ ਵਲ ਤੁਰਿਆ ਕਿ ਕਤਲ ਕਰਨਾ ਜਾਨੋਂ ਕਿਸੀ ਨੂੰ ਮਾਰ ਦੇਨਾ, ਇਕ ਐਸਾ ਕੰਮ ਹੈ ਜਿਹਦਾ ਨਤੀਜਾ ਇਹ ਹੁੰਦਾ ਹੈ ਕਿ ਇਨਸਾਨ ਦੀ ਮੌਤ ਹੋ ਜਾਂਦੀ ਹੈ, ਤੇ ਇਸ ਕਰਕੇ ਜ਼ਹਿਰ ਦੇਣ ਵੀ ਕਤਲ ਕਰਨ ਦਾ ਕਰਮ ਹੀ ਕਹਿਣਾ ਜੋਗ ਹੈ । ਤੇ ਜਦ ਓਹਦੀ ਰਾਏ ਵਿੱਚ ਇਹ ਸੱਚ ਵੀ ਜੂਰੀ ਦੇ ਜ਼ੇਹਨਾਂ ਵਿੱਚ ਬਹਿ ਗਇਆ, ਤਦ ਓਹ ਹੋਰ ਅੱਗੇ ਤੁਰਿਆ ਕਿ ਜੇ ਚੋਰੀ ਤੇ ਕਤਲ ਦੇ ਜੁਰਮ ਇੱਕੋ ਵਕਤ ਕੀਤੇ ਹੋਣ ਤਦ ਜੁਰਮਾਂ ਦਾ ਇਹ ਇਕੱਠਾ ਮਿਲਾ ਕੇ ਕਰਨਾ ਚੋਰੀ ਨਾਲ ਕਤਲ ਕਹਿਣਾ ਚਾਹੀਦਾ ਹੈ ।

ਭਾਵੇਂ ਓਹ ਆਪਣੇ ਇਸ ਫਿਕਰ ਵਿੱਚ ਸੀ ਕਿ ਇਹ ਕਰੱਟਾ ਸਿਆਪਾ ਜਲਦੀ ਮੁੱਕੇ ਤੇ ਓਹ ਆਪਣੀ ਇਸ

ਸ੍ਵਿਸ ਯਾਰਨੀ ਪਾਸ ਪਹੁੰਚੇ ਜਿਹੜੀ ਓਹਨੂੰ ਠੀਕ ਉਡੀਕ ਰਹੀ ਸੀ, ਤਾਂ ਵੀ ਓਹਨੂੰ ਆਪਣੇ ਇਸ ਮਨਸਬੀ ਕੰਮ ਦਾ ਕੁਛ ਐਸਾ ਭੁੱਸ ਪਇਆ ਹੋਇਆ ਸੀ ਕਿ ਜਦ ਇਕ ਵੇਰੀ ਓਹ ਬੋਲਨਾ ਸ਼ੁਰੂ ਕਰ ਦਿੰਦਾ ਸੀ ਓਹ ਮੁੜ ਆਪਣੇ ਵੇਗ ਨੂੰ ਰੋਕ ਨਹੀਂ ਸੀ ਸੱਕਦਾ ਤੇ ਬੜੇ ਹੀ ਵੇਰਵੇ ਨਾਲ ਜੂਰੀ ਦੇ ਜ਼ੇਹਨ ਨਸ਼ੀਨ ਕਰੀ ਚਲਾ ਗਇਆ ਕਿ ਜੇ ਉਹਨਾਂ ਨੂੰ ਦੋਸੀ ਦੋਸੀ ਲਗਣ ਤਦ ਉਨ੍ਹਾਂ ਦਾ ਇਹ ਹੱਕ ਹੈ ਕਿ ਓਹ ਕਹਿਣ, ਦੋਸੀ ਦੋਸੀ ਹਨ, ਤੇ ਜੇ ਓਹ ਇਸ ਨਤੀਜੇ ਤੇ ਪਹੁੰਚਣ ਕਿ ਓਹ ਨਿਰਦੋਸ਼ ਹਨ ਤਦ ਓਹ ਆਪਣਾ ਫੈਸਲਾ ਇਹ ਦੇਣ, 'ਦੋਸੀ ਨਿਰਦੋਸ਼ ਹਨ', ਤੇ ਜੇ ਉਹ ਇਨ੍ਹਾਂ ਦੋਹਾਂ ਬਣਾਏ ਦੋਸ਼ਾਂ ਵਿੱਚੋਂ ਕਿਸੀ ਨੂੰ ਇਕ ਦਾ ਮੁਜਰਿਮ ਤੇ ਇਕ ਦਾ ਨਾ ਮੁਜਰਿਮ ਜਾਣਨ ਤਦ ਓਹ

੨੨੪