ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/259

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਫੈਸਲਾ ਦੇਣ ਕਿ ਇਹ ਫਲਾਣੇ ਲਾਏ ਦੋਸ ਦੇ ਤੇ ਦੋਸੀ ਤੇ ਫਲਾਣੇ ਲਾਏ ਦੋਸ ਤੋਂ ਨਿਰਦੋਸ਼ ਹਨ । ਤੇ ਫਿਰ ਉਸ ਉਨਾਂ ਨੂੰ ਸਮਝਾਇਆ ਕਿ ਇਹ ਤਾਂ ਉਨਾਂ ਦੇ ਇਖਤਿਆਰ ਹਨ, ਪਰ ਇਨ੍ਹਾਂ ਇਖਤਿਆਰਾਂ ਨੂੰ ਓਹਨਾਂ ਨੇ ਸੋਚਕੇ ਵਰਤਣਾ ਹੈ, ਤੇ ਓਹ ਉਨ੍ਹਾਂ ਨੂੰ ਅੱਗੇ ਕਹਿਣ ਹੀ ਲੱਗਾ ਸੀ ਕਿ ਜੇ ਉਨ੍ਹਾਂ ਕਿਸੀ ਸਵਾਲ ਦਾ, ਜਿਹੜਾ ਉਨ੍ਹਾਂ ਉੱਪਰ ਕੀਤਾ ਜਾਏ ਜਵਾਬ ਹਾਂ ਵਿੱਚ ਦਿੱਤਾ ਤਦ ਓਹ ਜੋ ਕੁਛ ਓਸ ਸਵਾਲ ਵਿੱਚ ਤਫਸੀਲ ਨਾਲ ਪੁੱਛਿਆ ਹੋਇਆ ਹੋਵੇਗਾ, ਓਸ ਸਬ ਲਈ ਉਨ੍ਹਾਂ ਦਾ ਜਵਾਬ 'ਹਾਂ" ਹੀ ਸਮਝਿਆ ਜਾਵੇਗਾ । ਇਸ ਵਾਸਤੇ ਜੇ ਓਹ ਸਾਰੇ ਸਵਾਲ ਕੀਤੇ ਦੀਆਂ ਗੱਲਾਂ ਦਾ "ਹਾਂ" ਉੱਤਰ ਨ ਦੇਣਾ ਚਾਹੁਣ ਤਦ ਉਨ੍ਹਾਂ ਨੂੰ ਸਾਫ ਦੱਸ ਦੇਣਾ ਚਾਹੀਏ ਕਿ ਫਲਾਣੇ ਹਿੱਸੇ ਦਾ ਜਵਾਬ ਹਾਂ, ਤੇ ਫਲਾਣਾ ਹਿੱਸਾ ਉਨ੍ਹਾਂ ਦੀ ਕੀਤੀ ਹਾਂ ਤੋਂ ਬਾਹਰ ਕੱਢਿਆ ਸਮਝਿਆ ਜਾਏ । ਪਰ ਘੜੀ ਵੱਲ ਤੱਕ ਕੇ ਕਿ ਅਗੇ ਹੀ ਤਿੰਨ ਵਜਣ ਵਿੱਚ ਪੰਜ ਮਿੰਟ ਰਹਿ ਗਏ ਸਨ, ਓਸ ਠਾਣ ਲਈ ਕਿ ਚਲੋ ਸਬ ਕਾਫੀ, ਸਮਝਦਾਰ ਬੰਦੇ ਹਨ ਤੇ ਓਹ ਇਸ ਗੱਲ ਨੂੰ ਬਿਨ ਦੱਸੇ ਹੀ ਆਪੇ ਸਮਝ ਜਾਣਗੇ ।

"ਮੁਕੱਦਮੇਂ ਦੇ ਵਾਕਿਆਤ ਤੇ ਸੱਚ ਇਉਂ ਹਨ," ਤੇ ਪ੍ਰਧਾਨ ਲੱਗਾ ਕਹਿਣ ਤੇ ਓਹ ਸਾਰੀਆਂ ਗੱਲਾਂ ਜਿਹੜੀਆਂ ਵਕੀਲਾਂ ਕਈ ਵੇਰ ਦੁਹਰਾਈਆਂ ਸਨ ਮੁੜ ਦੁਹਰਾ ਕੇ ਸੁਣਾਈਆਂ ।

ਪ੍ਰਧਾਨ ਜਦ ਬੋਲ ਰਹਿਆ ਸੀ, ਸਾਰੇ ਮੈਂਬਰ ਬੜੀ ਡੂੰਘੀ ਗੋਹ ਦੇ ਮੂੰਹ ਬਣਾਏ ਸੁਣ ਰਹੇ ਸਨ । ਪਰ ਕਦੀ ਕਦੀ ਘੜੀ ਵੱਲ ਤੱਕਦੇ ਸਨ ਕਿਉਂਕਿ ਓਹ ਉਹਦੀ ਤਕਰੀਰ ਭਾਵੇਂ

੨੨੫