ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/260

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੀ ਜਾਣਦੇ ਸਨ ਪਰ ਲੰਮੀ ਹੁੰਦੀ ਜਾਂਦੀ ਜਾਣ ਰਹੇ ਸਨ । ਮਤਲਬ ਕਿ ਇਹੋ ਜੇਹੀ ਤਕਰੀਰ ਜਿੰਨੀ ਹੋਣੀ ਚਾਹੀਏ ਉਸ ਥੀਂ ਲੰਮੀ ਹੋ ਰਹੀ ਸੀ। ਸਰਕਾਰੀ ਵਕੀਲ, ਤੇ ਵਕੀਲ ਅਦਾਲਤ ਵਿੱਚ ਜਿੰਨੇ ਬੈਠੇ ਹੋਏ ਸਨ ਸਭ ਦੀ ਮਨ ਦੀ ਹਾਲਤ ਤਕਰੀਰ ਬਾਬਤ ਇਹੋ ਸੀ । ਪ੍ਰਧਾਨ ਨੇ ਸਾਰ ਮੁਕਾਇਆ, ਇਓਂ ਪਤਾ ਲਗਦਾ ਸੀ ਕਿ ਸਭ ਕੰਮ ਮੁੱਕਿਆ।

ਪਰ ਪ੍ਰਧਾਨ ਹਾਲੇ ਆਪਣੇ ਬੋਲਨ ਦਾ ਹੱਕ ਕਿੱਥੇ ਖਤਮ ਕਰਦਾ ਸੀ । ਓਹਨੂੰ ਆਪਣੇ ਆਵਾਜ਼ ਦੀ ਦਿਲਖਿਚਵੀਂ ਸੁਰ ਆਪਣੇ ਕੰਨਾਂ ਨੂੰ ਇੰਨੀ ਚੰਗੀ ਲੱਗਦੀ ਹੁੰਦੀ ਸੀ ਕਿ ਓਹ ਜੂਰੀ ਨੂੰ ਦਿੱਤੇ ਇਖਤਿਆਰਾਂ ਉੱਪਰ ਹਾਲੇਂ ਕੁਛ ਹੋਰ ਕਹਿਣਾ ਚਾਹੁੰਦਾ ਸੀ। ਕਿਸ ਹੁਸ਼ਿਆਰੀ ਨਾਲ ਉਨ੍ਹਾਂ ਨੂੰ ਇਹ ਇਖਤਿਆਰ ਵਰਤਣੇ ਚਾਹੀਦੇ ਨੇ, ਤੇ ਕਿਸਤਰਾਂ ਉਨ੍ਹਾਂ ਨੂੰ ਇਨਾਂ ਇਖਤਿਆਰਾਂ ਨੂੰ ਭੈੜੀ ਤਰਾਂ ਨਹੀਂ ਵਰਤਣਾ ਚਾਹੀਏ, ਕਿ ਉਨ੍ਹਾਂ ਸੋਹਾਂ ਖਾਧੀਆਂ ਹੋਈਆਂ ਹਨ ਕਿ ਓਹ ਇਨਸਾਫ ਕਰਨਗੇ ਤੇ ਇਹ ਕਿ ਓਹ ਸੋਸੈਟੀ ਦਾ ਧਰਮ ਤੇ ਜ਼ਮੀਰ ਹਨ ਤੇ ਨਾਲੇ ਇਹ ਕਿ ਓਹ ਬਹਿਸ ਜੋ ਆਪੇ ਵਿੱਚ ਓਹ ਆਪਣੇ ਕਮਰੇ ਵਿੱਚ ਜਾਕੇ ਕਰਨਗੇ ਓਹ ਮੁਤਬਰੱਕ ਹੋਵੇਗੀ ਤੇ ਉਹਨੂੰ ਹਰ ਤਰਾਂ ਲੁਕਵੀਂ ਰਖਣਾ ਓਹਨਾਂ ਦਾ ਫਰਜ਼ ਹੋਵੇਗਾ ।

ਜਦ ਥੀਂ ਪ੍ਰਧਾਨ ਨੇ ਤਕਰੀਰ ਸ਼ੁਰੂ ਕੀਤੀ ਤਦ ਥੀਂ ਓਹਦਾ ਇਕ ਵੀ ਲਫ਼ਜ਼ ਸੁਣਨ ਤੋਂ ਉੱਕ ਨ ਜਾਏ ਦੇ ਡਰ ਕਰਕੇ ਮਸਲੋਵਾ ਨੇ ਆਪਣੀ ਨਿਗਾਹ ਲਗਾਤਾਰ ਓਸ ਉੱਪਰ ਲਗਾਈ ਰੱਖੀ ਸੀ । ਇਸ ਕਰਕੇ ਨਿਖਲੀਊਧਵ ਨੂੰ ਆਪਣੀਆਂ ਅੱਖਾਂ ਓਹਦੀਆਂ ਅੱਖਾਂ ਨਾਲ ਮਿਲਣ ਦਾ ਕੋਈ

੨੨੬