ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧) ਕੀ ਉਹ ਬੋਰਕੀ ਦਾ ਕਿਸਾਨ, ਜ਼ਿਲਾ ਕਰਾਪੀਵੈਨਸਕੀ ਦਾ ਰਹਿਣ ਵਾਲਾ ਸਾਈਮਨ ਕਾਰਤਿਨਕਿਨ ੩੩ ਸਾਲ ਉਮਰ, ਹੋਰਨਾਂ ਨਾਲ ਸਾਜ਼ਸ਼ ਕਰਕੇ ਇਸ ਦੋਸ ਦਾ ਦੋਸੀ ਹੈ ਕਿ ਇਸ ਨੇ ੧੭ ਜਨਵਰੀ ੧੮੮੮ ਵਾਲੇ ਦਿਨ ਸ਼ਹਿਰ...................ਵਿੱਚ, ਇਸ ਨੀਤ ਨਾਲ ਕਿ ਸੌਦਾਗਰ ਸਮੈਲਕੋਵ ਮਰ ਜਾਵੇ, ਤੇ ਓਹਦਾ ਮਾਲ ਲੁੱਟ ਲਇਆ ਜਾਵੇ, ਬ੍ਰਾਂਡੀ ਵਿੱਚ ਜ਼ਹਿਰ ਦਿੱਤੀ ਤੇ ਤਕਰੀਬਨ ੨੬੦੦ ਰੂਬਲ ਨਕਦ ਤੇ ਇਕ ਹੀਰੇ ਦੀ ਮੁੰਦਰੀ ਚੋਰੀ ਕੀਤੀ ?

(੨) ਕੀ ਯੋਫੈਮੀਆ ਈਵਾਨੋਵਨਾ ਬੋਚਕੋਵਾ ੪੩ ਸਾਲ ਉਮਰ, ਇਸ ਉੱਪਰ ਲਿਖੇ ਜੁਰਮ ਦੇ ਕਰਨ ਵਾਲੀ ਹੈ ਕਿ ਨਹੀਂ ?

(੩) ਕੀ ਕਾਤਰੀਨਾ ਮਿਖਿਲੋਵਨਾ ਮਸਲੋਵਾ ਉਮਰ ੨੮ ਸਾਲ, ਉੱਪਰ ਦੱਸੇ ਜੁਰਮ ਦੀ ਮੁਰਤਕਿਬ ਹੈ ।

(੪) ਜੇ ਕੈਦੀ ਯੋਫੈਮੀਆ ਬੋਚਕੋਵਾ ਪਹਿਲੇ ਸਵਾਲ ਵਿੱਚ ਦੱਸੇ ਦੋਸ ਦੀ ਕਰਨ ਹਾਰੀ ਨਹੀਂ, ਤਾਂ ਕੀ ਓਸ ਨੇ ੧੭ ਜਨਵਰੀ ੧੮੮੮ ਵਾਲੇ ਦਿਨ ਸ਼ਹਿਰ ਵਿੱਚ, ਜਦ ਓਹ ਹੋਟਲ ਮੌਰੀਤੇਨੀਆ ਵਿੱਚ ਨੌਕਰ ਸੀ,ਸੌਦਾਗਰ

੨੩੪