ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਗ ਹੈ———"ਅਸੀ ਆਪ ਕਿਹੜੇ ਬੜੇ ਸੰਤ ਸਾਧ ਲੋਕੀ ਹਾਂ," ਓਸ ਕਹਿਆ ਤੇ ਆਪਣੀ ਰਾਏ ਓਹੋ ਬਰਕਰਾਰ ਰੱਖੀ ।

ਦੂਸਰੇ ਸਵਾਲ ਦਾ ਜਵਾਬ ਜਿਹੜਾ ਬੋਚਕੋਵਾ ਬਾਬਤ ਸੀ ਬੜੀ ਬਹਿਸ ਤੇ ਕਈ ਇਕ 'ਹਾ' "ਹੀ" 'ਓਹੋ' "ਹੋ" ਆਦਿ ਵਾਜਾਂ ਦੇ ਸ਼ੋਰ ਦੇ ਬਾਹਦ ਇਹ ਆਇਆ "ਜੁਰਮ ਨਹੀਂ ਸਾਬਤ," ਕੋਈ ਸਪਸ਼ਟ ਸਬੂਤ ਓਹਦੇ ਜ਼ਹਿਰ ਦੇਣ ਦੇ ਕੰਮ ਵਿੱਚ ਹਿੱਸਾ ਲੈਣ ਦੇ ਨਹੀਂ ਸਨ । ਇਹ ਅਮਰ ਵਾਕਿਆ ਸੀ, ਤੇ ਇਸ ਨੁਕਤੇ ਪਰ ਓਹਦੇ ਵਕੀਲ ਨੇ ਕਾਫੀ ਜੋਰ ਦਿੱਤਾ ਸੀ । ਸੌਦਾਗਰ ਜਿਹਦਾ ਝੁਕਾ ਸੀ ਕਿ ਮਸਲੋਵਾ ਨੂੰ ਬਰੀ ਕੀਤਾ ਜਾਵੇ ਜੋਰ ਦੇ ਰਹਿਆ ਸੀ ਕਿ ਸਭ ਦੋਸ ਇਸ ਬੋਚਕੋਵਾ ਦਾ ਹੈ ਤੇ ਓਸੇ ਦੀ ਉਕਸਾਹਟ ਤੇ ਪ੍ਰੇਰਨਾ ਕਰਕੇ ਸਾਰੀ ਗੱਲ ਹੋਈ ਹੈ । ਜੂਰੀ ਦੇ ਬਹੁਤ ਸਾਰੇ ਮੈਂਬਰ ਇਸੇ ਖਿਆਲ ਦੇ ਸਨ, ਪਰ ਫੋਰਮੈਨ ਠੀਕ ਕਾਨੂੰਨ ਦੀ ਵਾਹੀ ਲਕੀਰ ਦੇ ਅੰਦਰ ਰਹਿਣਾ ਚਾਹੁੰਦਾ ਸੀ । ਤੇ ਓਸ ਕਹਿਆ ਕਿ ਬੋਚਕੋਵਾ ਨੂੰ ਜ਼ਹਿਰ ਦੇਣ ਦੇ ਕੰਮ ਵਿੱਚ ਸਲਾਹ ਮਸ਼ਵਰਾ ਦੇਣ ਵਾਲੀ ਦੋਸੀ ਕਰਨ ਵਿੱਚ ਕਾਫੀ ਵਜੂਹਾਤ ਉਨ੍ਹਾਂ ਦੇ ਸਾਹਮਣੇ ਨਹੀਂ ਸਨ । ਤੇ ਬੜੀ ਬਹਿਸ ਦੇ ਬਾਹਦ ਆਖਰ ਫੋਰਮੈਨ ਜਿੱਤਿਆ ।

ਚੌਥੇ ਸਵਾਲ ਦਾ ਜਵਾਬ ਜਿਹੜਾ ਬੋਚਕੋਵਾ ਬਾਬਤ ਸੀ, ਇਹ ਆਇਆ———"ਜੁਰਮ ਸਾਬਤ" ਪਰ ਓਸ ਬੁੱਢੇ ਮਜੂਰ

੨੩੬