ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੰਜੀ ਨਾਲ ਉਸਦੇ ਚਲੇ ਜਾਣ ਦੇ ਮਗਰੋਂ ਖੋਲ੍ਹ ਲਇਆ ?"

"ਠੀਕ ਠੀਕ," ਤੇ ਸੌਦਾਗਰ ਨੇ ਆਖਿਆ ।

"ਉਹ ਰੁਪਏ ਲੈ ਹੀ ਨਹੀਂ ਸੀ ਸੱਕਦੀ, ਕਿਉਂਕਿ ਉਹ ਇਸ ਹਾਲਤ ਵਿੱਚ ਨਹੀਂ ਸੀ ਕਿ ਉਹ ਜਾਣ ਸੱਕਦੀ ਕਿ ਉਸ ਰੁਪਏ ਨੂੰ ਲੈਕੇ ਉਹ ਕੀ ਕਰੇਗੀ ।"

"ਬੱਸ ਮੈਂ ਵੀ ਇਹੋ ਕਹਿੰਦਾ ਹਾਂ," ਸੌਦਾਗਰ ਬੋਲਿਆ।

ਪਰ ਇਹ ਹੋ ਸਕਦਾ ਹੈ ਕਿ ਜਦ ਓਹ ਆਈ, ਉਹਦੇ ਆਵਣ ਤੇ ਰੁਪਏ ਕੱਢਣ ਉੱਪਰ ਦੂਜੇ ਲੋਕਾਂ ਨੂੰ ਇਹ ਗੱਲ ਸੁੱਝੀ ਕਿ ਕਿਸੀ ਤਰਾਂ ਉਸ ਬਕਸ ਵਿੱਚੋਂ ਰੁਪਏ ਕੱਢੇ ਜਾਣ ਤੇ ਉਨਾਂ ਇਸ ਮੌਕੇ ਨੂੰ ਆਪਣੇ ਹੱਥ ਵਿੱਚ ਲਇਆ ਤੇ ਸਾਰਾ ਇਲਜ਼ਾਮ ਉਹਦੇ ਮੱਥੇ ਲਾ ਦਿੱਤਾ ।"

ਪੀਟਰ ਜਿਰਾਸੀਮੋਵਿਚ ਇੰਨਾਂ ਕੁਛ ਤੰਗ ਤੁਰਸ਼ ਹੋ ਕੇ ਬੋਲਦਾ ਰਹਿਆ ਕਿ ਉਹਦੇ ਜਵਾਬ ਵਿੱਚ ਫੋਰਮੈਨ ਵੀ ਤੰਗ ਹੋਕੇ ਆਪਣੇ ਉਹਦੇ ਬਰਖ਼ਲਾਫ਼ ਨੁਕਤੇ ਨੂੰ ਜ਼ਿਦ ਨਾਲ ਦੁਹਰਾਂਦਾ ਰਿਹਾ । ਪੀਟਰ ਜਿਰਾਸੀਮੋਵਿਚ ਇਸ ਸਫਾਈ ਨਾਲ ਬੋਲਿਆ ਕਿ ਸਾਰੀ ਜੂਰੀ ਨੂੰ ਉਹਦੀ ਤਰਫ ਦਾ ਨਿਸਚਾ ਹੋ ਗਇਆ ਅਰ ਬਹੁਸੰਮਤੀ ਇਹ ਹੋ ਗਈ ਕਿ ਮਸਲੋਵਾ ਨੇ ਰੁਪਏ ਨਹੀਂ ਚੁਰਾਏ ਤੇ ਮੁੰਦਰੀ ਉਹਨੂੰ ਸੌਦਾਗਰ ਨੇ ਆਪ ਦਿਤੀ ਸੀ।

ਪਰ ਜਦ ਉਹਦੇ ਜ਼ਹਿਰ ਦੇਣ ਦੇ ਕੰਮ ਵਿੱਚ ਹਿੱਸਾ ਲੈਣ ਦਾ ਸਵਾਲ ਆਇਆ, ਤਦ ਉਹਦੇ ਸਰਗਰਮ ਤਰਫਦਾਰ

੨੩੯