ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/274

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਦਾਗਰ ਨੇ ਪ੍ਰਗਟ ਕੀਤਾ ਕਿ ਮਸਲੋਵਾ ਨੂੰ ਬਰੀ ਕਰ ਦੇਣਾ ਚਾਹੀਏ, ਕਿਉਂਕਿ ਓਹਨੂੰ ਜ਼ਹਿਰ ਦੇਣ ਲਈ ਮਸਲੋਵਾ ਦੀ ਕੋਈ ਅੰਦਰਲੀ ਨੀਤ ਨਹੀਂ ਸੀ, ਨ ਹੋ ਸਕਦੀ ਸੀ । ਫੋਰਮੈਨ ਨੇ ਕਹਿਆ ਕਿ ਓਹਨੂੰ ਬਰੀ ਕਰਨਾ ਨਾਮੁਮਕਿਨ ਹੈ ਕਿਉਂਕਿ ਓਹ ਆਪ ਇਕਬਾਲ ਕਰ ਚੁਕੀ ਹੈ ਕਿ ਉਸ ਪੁੜੀ ਦਿੱਤੀ।

"ਹਾਂ ਪਰ ਉਸ ਇਹ ਸਮਝ ਕੇ ਦਿੱਤੀ ਕਿ ਓਹ ਕੋਈ ਅਫੀਮ ਵਾਲੀ ਸੈਣ ਦੀ ਦਵਾਈ ਹੈ," ਸੌਦਾਗਰ ਨੇ ਉੱਤਰ ਦਿੱਤਾ ।

"ਅਫੀਮ ਵੀ ਤਾਂ ਆਦਮੀ ਦੀ ਜਾਨ ਲੈ ਸੱਕਦੀ ਹੈ," ਕਰਨੈਲ ਨੇ ਕਹਿਆ ਜਿਹੜਾ ਮਜ਼ਮੂਨ ਥੀਂ ਉਰੇ ਪਰੇ ਜਾਣ ਦਾ ਬੜਾ ਸ਼ਾਇਕ ਸੀ ਤੇ ਓਸ ਦੱਸਿਆ ਕਿ ਕਿਸ ਤਰਾਂ ਉਹਦੇ ਸਾਲੇ ਦੀ ਵਹੁਟੀ ਨੇ ਕਾਫੀ ਮਿਕਦਾਰ ਅਫੀਮ ਦੀ ਖਾ ਲਈ ਸੀ ਤੇ ਉਹ ਮਰ ਹੀ ਜਾਂਦੀ ਜੇ ਡਾਕਟਰ ਪਾਸ ਹੀ ਵੇਲੇ ਸਿਰ ਨ ਮਿਲ ਜਾਂਦਾ ਤੇ ਉਹਨੂੰ ਬਚਾਣ ਦੇ ਸਾਧਨ ਜਲਦੀ ਨ ਕਰ ਦਿੰਦਾ । ਕਰਨੈਲ ਨੇ ਆਪਣੀ ਕਹਾਣੀ ਕੁਛ ਐਸੇ ਅਸਰ ਕਰਨ ਵਾਲੇ ਲਹਿਜੇ, ਤੇ ਕੁਛ ਐਸੇ ਸ਼ਾਨ ਮਾਨ ਨਾਲ ਦੱਸਣੀ ਸ਼ੁਰੂ ਕੀਤੀ ਸੀ ਕਿ ਕਿਸੇ ਨੂੰ ਉਹਨੂੰ ਰੋਕਣ ਦੀ ਜੁਅਰਤ ਨ ਪੈ ਸੱਕੀ। ਸਿਰਫ ਉਸੀ ਰੋ ਵਿੱਚ ਆਕੇ ਕਲਾਰਕ ਵੀ ਆਪਣੀ ਇਹੋ ਜੇਹੀ ਇਕ ਹੋਰ ਕਹਾਣੀ ਠੋਕਣ ਲੱਗਾ, "ਪਰ ਬਾਹਜੇ ਐਸੇ ਨਸ਼ਈ ਹੁੰਦੇ ਹਨ ਕਿ ੪੦ ਬੂੰਦਾਂ ਤਕ ਪੀ ਜਾਂਦੇ ਹਨ, ਮੇਰਾ ਇਕ ਰਿਸ਼ਤੇਦਾਰ.........." ਪਰ ਕਰਨੈਲ ਆਪਣੇ ਆਪ ਨੂੰ ਇਉਂ ਗਲ ਵਿਚੋਂ ਟੁੱਕ ਕੇ ਰੋਕਿਆ ਜਾਣਾ ਬਿਲਕੁਲ ਨਹੀਂ ਸੀ

੨੪੦