ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/276

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਅੱਛਾ ਤਾਂ ਫਿਰ ਇਹ ਕਾਫੀ ਹੈ ਕਿ ਅਸੀ ਉਹਦੀ ਰਹਿਮ ਦੀ ਸਫਾਰਸ਼ ਨਾਲ ਕਰ ਦਈਏ ।"

ਉਹ ਸਾਰੇ ਇੰਨੇ ਥੱਕੇ ਹੋਏ ਸਨ ਕਿ ਕਿਸੀ ਨੂੰ ਇਹ ਨਾ ਸੁੱਝੀ ਕਿ ਨਾਲੇ ਇਹ ਵੀ ਲਿਖਣਾ ਚਾਹੀਏ ਕਿ ਭਾਵੇਂ ਉਹ ਪੁੜੀ ਘੋਲ ਕੇ ਪਿਲਾਣ ਦੇ ਦੋਸ ਦੀ ਦੋਸੀ ਹੈ ਪਰ ਉਹਦੀ ਨੀਤ ਉਹਨੂੰ ਮਾਰਨ ਦੀ ਨਹੀਂ ਸੀ । ਨਿਖਲੀਊਧਵ ਵੀ ਇੰਨੇ ਜੋਸ਼ ਜੇਹੇ ਵਿੱਚ ਸੀ, ਕਿ ਉਸ ਇੰਨੀ ਭਾਰੀ ਉਕਾਈ ਦਾ ਖਿਆਲ ਹੀ ਨਾ ਕੀਤਾ, ਇਉਂ ਜਿਸ ਸ਼ਕਲ ਵਿੱਚ ਸਾਰਿਆਂ ਦਾ ਇਤਫਾਕ ਸੀ, ਉਸ ਸ਼ਕਲ ਵਿੱਚ ਜਵਾਬ ਤਾਂ ਸਾਰੇ ਲਿਖੇ ਗਏ ਤੇ ਅਦਾਲਤ ਵਲ ਲਿਜਾਏ ਗਏ ।

ਰਾਬਲੇ ਨੇ ਇਕ , ਕਾਨੂੰਨਦਾਨ ਬਾਬਤ ਜ਼ਿਕਰ ਕੀਤਾ ਹੈ, ਕਿ ਜਦ ਉਹ ਮੁਕੱਦਮਾ ਕਰ ਰਹਿਆ ਸੀ, ਤਦ ਉਸ ਨੇ ਬਿਨ ਮਤਲਬ ਬੇ ਮਹਿਨੇ ਲਾਤੀਨੀ ਕਾਨੂੰਨ ਦੇ ੨੦ ਕੂ ਸਫੇ ਪੜ੍ਹੇ, ਤੇ ਹੋਰ ਕਈ ਕਿਸਮਾਂ ਦੇ ਹਵਾਲੇ ਦਿੱਤੇ ਪਰ ਆਖ਼ਰ ਜੱਜਾਂ ਅਗੇ ਤਜਵੀਜ਼ ਪੇਸ਼ ਕੀਤੀ ਕਿ ਪਾਸਾ ਸੁੱਟਿਆ ਜਾਏ ਜੇ ਤਾਕ ਹੋਵੇ ਤਦ ਦੋਸੀ ਸੱਚਾ, ਅਗਰ ਜਿਸਤ ਹੋਵੇ ਤਦ ਦੋਸ ਲਾਣ ਵਾਲਾ ਸੱਚਾ ।

ਇਸ ਮੁਕੱਦਮੇਂ ਵਿੱਚ ਗਲ ਕੁਛ ਉਹੋ ਜੇਹੀ ਆਣ ਬਣੀ ਸੀ। ਇਹ ਫੈਸਲਾ ਇਸ ਲਈ ਨਹੀਂ ਸੀ ਹੋਇਆ ਕਿ ਸਭ ਦੀ ਸੰਮਤੀ ਇਉਂ ਸੀ, ਪਰ ਇਸ ਕਰਕੇ ਹੋਇਆ ਸੀ ਕਿ ਪ੍ਰਧਾਨ ਜਿਸਨੇ ਜਿੰਨਾ ਲੰਮਾ ਚੌੜਾ ਨਿਚੋੜ ਕੱਢਕੇ,

੨੪੨