ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਅਗੇ ਧਰਿਆ ਸੀ, ਉਹ ਇਹ ਕਹਿਣੋ ਉੱਕ ਗਇਆ ਸੀ ਜਿਹੜੀ ਗੱਲ ਇਹੋ ਜੇਹੇ ਮੌਕਿਆਂ ਤੇ ਉਹ ਹਮੇਸ਼ ਕਹਿੰਦਾ ਹੁੰਦਾ ਸੀ ਕਿ ਜਵਾਬ ਇਨ੍ਹਾਂ ਲਫਜਾਂ ਵਿੱਚ ਲਿਖਣਾ ਚਾਹੀਏ ਕਿ "ਹਾਂ ਦੋਸੀ——ਪਰ ਜਾਨ ਲੈਣ ਦੀ ਉਹਦੀ ਕੋਈ ਨੀਤ ਨਹੀਂ ਸੀ;" ਤੇ ਫਿਰ ਇਸ ਕਰਕੇ ਕਿ ਕਰਨੈਲ ਆਪਣੇ ਸਾਲੇ ਦੀ ਵਹੁਟੀ ਦੀ ਰਾਮ ਕਹਾਣੀ ਲੈ ਬੈਠਾ ਸੀ, ਫਿਰ ਇਸ ਕਰਕੇ ਕਿ ਨਿਖਲੀਊਧਵ ਆਪਣੇ ਮਨ ਦੀ ਖਲਬਲੀ ਕਰਕੇ ਬੇ ਧਿਆਨਾ ਸੀ ਤੇ ਇਹ ਕਰਨੋਂ ਨੋਟਿਸ ਹੀ ਉੱਕ ਗਇਆ ਕਿ ਜਰੂਰੀ ਸ਼ਰਤ ਤਾਂ ਲਿਖੀ ਹੀ ਉੱਕਾ ਨਹੀਂ ਗਈ, "ਬਿਨਾਂ ਜ਼ਿੰਦਗੀ ਲੋਨ ਦੀ ਨੀਤ ਦੇ" ਤੇ ਏਵੇਂ ਹੀ ਸਾਰੇ ਸਮਝ ਬੈਠੇ ਕਿ ਲਫਜ਼———"ਬਿਨਾ ਕਿਸੀ ਇਰਾਦੇ ਦੇ" ਉਹਦੇ ਦੋਸ ਨੂੰ ਉੱਕਾ ਉੱਡਾ ਦਿੰਦੇ ਹਨ; ਤੇ ਇਸ ਕਰਕੇ ਐਨ ਵਕਤ ਸਿਰ ਪੀਟਰ ਜਿਰਾਸੀ ਮੋਵਿਚ ਜਦ ਸਵਾਲਾਂ ਦੇ ਜਵਾਬ ਪੜ੍ਹੇ ਜਾ ਰਹੇ ਸਨ ਜਰਾ ਬਾਹਰ ਤੁਰ ਗਇਆ ਸੀ; ਤੇ ਖਾਸ ਕਰਕੇ ਇਸ ਵਾਸਤੇ ਇਹ ਫੈਸਲਾ ਇਉਂ ਹੋਇਆ ਸੀ ਕਿ ਹਰ ਕੋਈ ਕਰੱਟਾ ਮੁਕਾ ਕੇ ਜਲਦੀ ਥੀਂ ਜਲਦੀ ਆਪਣੀ ਖਲਾਸੀ ਚਾਹ ਰਹਿਆ ਸੀ, ਤੇ ਸਭ ਇਸ ਧਾਰਨਾਂ ਵਿੱਚ ਤੁਲੇ ਹੋਏ ਸਨ ਕਿ ਓਹ ਉਸ ਫੈਸਲੇ ਨਾਲ ਸੰਮਤੀ ਪ੍ਰਗਟ ਕਰਨ ਜਿਸ ਕਰ ਕੇ ਛੇਤੀ ਥੀਂ ਛੇਤੀ ਇਹਦਾ ਫਾਹ ਵਢਿਆ ਜਾਏ ।

ਜੂਰੀ ਨੇ ਘੰਟੀ ਵਜਾਈ । ਸਿਪਾਹੀ ਜਿਹੜਾ ਬੂਹੇ ਉੱਪਰ ਨੰਗੀ ਤਲਵਾਰ ਸੂਤ ਕੇ ਪਹਿਰੇ ਉੱਪਰ ਸੀ ਪਾਸੇ

੨੪੩