ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ ਚਾਹੀਦੀ ਹੈ।' ਇਸ ਨਿੱਕੀ ਜੇਹੀ ਗਲ ਵਿਚ ਵੀ ਓਕਾਕੂਰੇ ਦੇ ਫਿਕਰੇ 'Asia is one' ਦਾ ਪਰਭਾਵ ਝਲਕ ਮਾਰ ਰਿਹਾ ਹੈ।

ਇਹ ਉਲਥਾ ਜਨਵਰੀ ੧੯੩੦ ਈ: ਵਿਚ ਪੂਰਨ ਸਿੰਘ ਨੇ ਮੁਕੰਮਲ ਕੀਤਾ। ਮੈਨੂੰ ਯਾਦ ਹੈ ਕਿ ਨਵੰਬਰ-ਦਸੰਬਰ ੧੯੨੯ ਈ: ਵਿਚ ਜਦ ਮੈਂ ਲਾਹੌਰ ਪੜ੍ਹਦਾ ਸਾਂ ਤਦ ਇਸ ਕਿਤਾਬ ਵਿਚ ਆਏ ਫਰਾਂਸੀਸੀ ਸ਼ਬਦਾਂ ਦੇ ਅਰਥ ਮੈਨੂੰ ਪੁਛ ਭੇਜਦੇ ਸਨ। ਇਸਦੀ ਪਹਿਲੀ ਐਡੀਸ਼ਨ ਜੂਨ ੧੯੩੩ ਈ: ਵਿਚ ਛਪੀ ਸੀ। ਮੈਨੂੰ ਸ਼ੋਕ ਹੈ ਕਿ ਉਸਦੇ ਛਪਣ ਤੋਂ ਪਹਿਲਾਂ ਹੀ ਆਪ ੩੧ ਮਾਰਚ ੧੯੩੧ ਈ: ਵਿਚ ਪ੍ਰਲੋਕ ਗਮਨ ਕਰ ਗਏ।

ਕਾਉਂਟ ਲੀਵ ਟੋਲਸਟਾਏ ਦਾ ਪ੍ਰੀਚਯ ਉਲਥਾ-ਕਾਰ ਨੇ ਆਪਣੇ ਨੋਟ ਵਿਚ ਕਰਾਇਆ ਹੈ। ਐਸੇ ਪਰਸਿਧ ਲੇਖਕ ਬਾਬਤ ਅੰਗ੍ਰੇਜ਼ੀ ਵਿਚ ਕਈ ਪੁਸਤਕਾਂ ਹਨ। ਇਸ ਲਈ ਮੁਖਬੰਧ ਨੂੰ ਹੋਰ ਲੰਬਾ ਨਾ ਕਰਨ ਲਈ ਟੋਲਸਟਾਏ ਬਾਬਤ ਵਧੇਰੇ ਕੁਛ ਨਹੀਂ ਲਿਖਿਆ।

੭੮੧, ਨਿਕਲਸਨ ਰੋਡ,

ਮਦਨ ਮੋਹਨ ਸਿੰਘ

ਕਸ਼ਮੀਰੀ ਦਰਵਾਜ਼ਾ, ਦਿੱਲੀ।

੩੦ ਸਤੰਬਰ ੧੯੫੨

ਸਬ ਜੱਜ