ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉੱਕ ਹੀ ਗਏ, "ਦੋਸੀ ਠੀਕ, ਪਰ ਉਹਦੀ ਜਾਨ ਲੈਣ ਦੀ ਕੋਈ ਨੀਤ ਨਹੀਂ ਸੀ।" ਸਕੱਤਰ ਨੇ ਹੁਣੇ ਮੈਨੂੰ ਦੱਸਿਆ ਹੈ ਕਿ ਸਰਕਾਰੀ ਵਕੀਲ ੧੫ ਸਾਲ ਦੀ ਕੈਦ ਸਖਤ ਸਾਈਬੇਰੀਆ ਵਿੱਚ ਜਲਾਵਤਨੀ ਦੀ ਸਜ਼ਾ ਦੇਣ ਨੂੰ ਫਿਰਦਾ ਹੈ ।

"ਭਾਈ, ਪਰ ਫੈਸਲਾ ਅਸਾਂ ਤਾਂ ਇਉਂ ਹੀ ਕੀਤਾ ਸੀ ਕਿ ਦੋਸੀ ਪਰ ਨੀਤ ਮਾਰਨ ਦੀ ਨਹੀਂ ਸੀ," ਫੋਰਮੈਨ ਨੇ ਕਹਿਆ ।

ਪੀਟਰ ਜਿਰਾਸੀਮੋਵਿਚ ਉਸ ਨਾਲ ਝਗੜਨ ਲੱਗ ਪਇਆ ਕਿ ਜਦ ਇਹ ਫੈਸਲਾ ਹੋ ਚੁਕਾ ਸੀ ਕਿ ਉਸ ਰੁਪਏ ਨਹੀਂ ਚੁਰਾਏ ਤਦ ਕੁਦਰਤੀ ਨਤੀਜਾ ਇਹ ਨਿਕਲਦਾ ਸੀ ਕਿ ਕਤਲ ਕਰਨ ਦੀ ਕੋਈ ਉਹਦੀ ਨੀਤ ਰਹਿ ਨਹੀਂ ਸੀ ਜਾਂਦੀ ।

"ਪਰ ਮੈਂ ਸ਼੍ਰੀਮਾਨ ਜੀ ! ਜਿਵੇਂ ਲਿਖਿਆ ਹੋਇਆ ਸੀ, ਬਾਹਰ ਜਾਣ ਥੀਂ ਪਹਿਲਾਂ ਸੁਣਾ ਗਇਆ ਸਾਂ" ਫੋਰਮੈਨ ਨੇ ਆਪਣੇ ਬਚਾ ਵਿੱਚ ਆਖਿਆ "ਤੇ ਕਿਸੀ ਉਸ ਪਰ ਉਜ਼ਰ ਨਹੀਂ ਸੀ ਕੀਤਾ।"

"ਮੈਂ ਉਸ ਵੇਲੇ ਕਮਰੇ ਥੀਂ ਬਾਹਰ ਚਲਾ ਗਇਆ ਸਾਂ", ਪੀਟਰ ਜਿਰਾਸੀਮੋਵਿਚ ਨੇ ਕਹਿਆ। ਨਿਖਲੀਊਧਵ ਵਲ ਮੁੜ ਕੇ "ਤੇ ਤੂੰ ਪਤਾ ਨਹੀਂ, ਆਪਣੇ ਮਨ ਨੂੰ ਕਿਹੜੀ

੨੪੮