ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/287

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਗੇ ਤੁਰੇ ।

"ਨਹੀਂ, ਗੱਲ ਨੂੰ ਇੱਥੇ ਛੱਡ ਦੇਣਾ ਨਾਮੁਮਕਿਨ ਹੈ," ਨਿਖਲੀਊਧਵ ਨੇ ਆਪਣੇ ਮਾੜੇ ਚਿਤਵਨੀਆਂ ਨੂੰ ਪਰੇ ਕਰਕੇ ਤੇ ਭੁੱਲ ਕੇ, ਆਪਣੇ ਮਨ ਵਿੱਚ ਪੱਕ ਕੀਤਾ ।

ਓਹ ਮਸਲੋਵਾ ਦੇ ਪਿੱਛੇ ਪਿੱਛੇ ਕੌਰੀਡੋਰ ਵਲ ਗਇਆ ।

ਉਹ ਦੱਸ ਨਹੀਂ ਸੀ ਸਕਦਾ ਕਿ ਕਿਉਂ ਪਰ ਉਹਦਾ ਚਿੱਤ ਕਰਦਾ ਸੀ ਕਿ ਉਹ ਮੁੜ ਉਹਨੂੰ ਇਕ ਵੇਰੀ ਫਿਰ ਜਾ ਦੇਖੇ । ਦਰਵਾਜ਼ੇ ਉੱਪਰ ਕਾਫੀ ਲੋਕਾਂ ਦੀ ਭੀੜ ਸੀ । ਵਕੀਲ ਤੇ ਜੂਰੀ ਦੇ ਮੈਂਬਰ ਸਭ ਬਾਹਰ ਲੰਘ ਰਹੇ ਸਨ । ਸਾਰੇ ਖੁਸ਼ ਸਨ ਕਿ ਕੰਮ ਖਤਮ ਹੋ ਗਇਆ ਹੈ । ਮਜਬੂਰਨ ਉਹਨੂੰ ਬੂਹੇ ਉੱਪਰ ਨਿਕਲਨ ਦਾ ਰਾਹ ਲੱਭਣ ਲਈ ਉਡੀਕ ਕਰਨੀ ਪਈ । ਜਦ ਆਖਰ ਉਹ ਬਾਹਰ ਕੌਰੀਡੋਰ ਵਿੱਚ ਪਹੁਤਾ ਉਹ ਉਸ ਥੀਂ ਕਾਫੀ ਅੱਗੇ ਜਾ ਰਹੀ ਸੀ । ਉਹਦੇ ਮਗਰ ਹੀ ਮਗਰ ਕੌਰੀਡੋਰ ਵਿੱਚ ਉਹ ਹਲ ਕੇ ਗਇਆ ਤੇ ਉਸ ਇਹ ਵੀ ਖਿਆਲ ਨ ਗੌਲਿਆ ਕਿ ਉਹਨੂੰ ਉਸ ਪਿੱਛੇ ਇੰਨੀ ਕਾਹਲੀ ਵਿੱਚ ਜਾਂਦਿਆਂ ਵੇਖ ਕੇ ਲੋਕੀ ਕੀ ਕਹਿਣ ਗੇ । ਉਸਦੇ ਲਾਗੇ ਅੱਪੜ ਹੀ ਗਇਆ, ਤੇ ਉਹਦੇ ਨਾਲੋਂ ਅੱਗੇ ਲੰਘ ਕੇ ਠਹਿਰ ਗਇਆ । ਉਸ ਵੇਲੇ ਓਨ੍ਹੇ ਰੋਣਾ ਬੰਦ ਕਰ ਦਿੱਤਾ ਸੀ ਪਰ ਡੁਸਕਾਰੇ ਲੈ ਰਹੀ ਸੀ, ਤੇ ਆਪਣੇ ਰੁਮਾਲ ਨਾਲ ਆਪਣੇ ਲਾਲ ਤੇ ਭਰ ਗਏ ਮੂੰਹ ਨੂੰ ਪੂੰਝ ਰਹੀ ਸੀ, ਉਹ ਉਸ ਪਾਸੋਂ ਬਿਨਾਂ ਉਹਨੂੰ ਨੋਟਿਸ ਕੀਤੇ ਦੇ ਗੁਜ਼ਰ ਗਈ ।

੨੫੩