ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/288

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਉਹ ਪ੍ਰਧਾਨ ਨੂੰ ਮਿਲਣ ਲਈ ਕਾਹਲੀ ਵਿੱਚ ਵਾਪਸ ਗਇਆ । ਪ੍ਰਧਾਨ ਅਦਾਲਤ ਦੇ ਕਮਰੇ ਥੀਂ ਚਲਾ ਜਾ ਚੁਕਾ ਸੀ । ਨਿਖਲੀਊਧਵ ਲੌਬੀ ਵਿੱਚ ਦੀ ਲੰਘਦਾ ਉਸ ਪਾਸ ਪਹੁੰਚਾ । ਉਹ ਆਪਣਾ ਮੋਤੀਏ ਰੰਗ ਦਾ ਕੋਟ ਪਾ ਚੁਕਾ ਸੀ ਤੇ ਨੌਕਰ ਪਾਸੋਂ ਚਾਂਦੀ ਦੀ ਮੁੱਠ ਵਾਲੀ ਆਪਣੀ ਸੈਲ ਕਰਨ ਵਾਲੀ ਸੋਟੀ ਲੈ ਰਹਿਆ ਸੀ ।

"ਜਨਾਬ, ਕੀ ਜਿਹੜਾ ਮੁਕੱਦਮਾ ਅੱਜ ਫੈਸਲਾ ਹੋਇਆ ਹੈ, ਉਹਦੇ ਮੁਤਅੱਲਕ ਮੈਂ ਆਪ ਨਾਲ ਗੱਲ ਬਾਤ ਕਰ ਸੱਕਦਾ ਹਾਂ ?" ਨਿਖਲੀਊਧਵ ਨੇ ਪੁਛਿਆ, "ਮੈਂ ਜੂਰੀ ਉੱਪਰ ਸਾਂ ।"

"ਜੀ———ਆਹੋ ਬੇਸ਼ੱਕ ਕਹੋ, ਸ਼ਾਹਜ਼ਾਦਾ ਨਿਖਲੀਊਧਵ ਜੀ ਮੈਨੂੰ ਬੜੀ ਖੁਸ਼ੀ ਹੋਵੇਗੀ, ਮੇਰਾ ਖਿਆਲ ਹੈ ਅਸੀਂ ਆਪੇ ਵਿੱਚ ਕਿਧਰੇ ਅੱਗੇ ਵੀ ਮਿਲੇ ਹਾਂ," ਪ੍ਰਧਾਨ ਨੇ ਕਹਿਆ ਤੇ ਨਿਖਲੀਊਧਵ ਦਾ ਹੱਥ ਆਪਣੇ ਹੱਥ ਵਿੱਚ ਦਬਾਇਆ ਤੇ ਉਹਨੂੰ ਉਹ ਰਾਤ ਖੂਬ ਯਾਦ ਆ ਗਈ ਸੀ, ਜਦ ਉਹ ਨਿਖਲੀਊਧਵ ਨੂੰ ਪਹਿਲਾਂ ਪਹਿਲ ਮਿਲਿਆ ਸੀ ਤੇ ਇਹ ਹੋਰ ਸਾਰੇ ਗਭਰੂਆਂ ਥੀਂ ਵਧ ਚੰਗਾ ਨੱਚਿਆ ਸੀ, "ਮੈਂ ਆਪ ਦੀ ਕੀ ਸੇਵਾ ਕਰ ਸੱਕਦਾ ਹਾਂ ।"

"ਮਸਲੋਵਾ ਬਾਬਤ ਜੂਰੀ ਪਾਸੋਂ ਜਵਾਬ ਲਿਖਣ ਵਿੱਚ ਇਕ ਉਕਤਾਈ ਤੇ ਭੁੱਲ ਹੋ ਗਈ ਹੈ, ਉਹ ਜ਼ਹਿਰ ਦੇਨ ਦੀ ਦੋਸੀ ਨਹੀਂ ਤੇ ਫਿਰ ਵੀ ਉਹਨੂੰ ਅਦਾਲਤ ਫੌਜਦਾਰੀ ਨੇ

੨੫੪