ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/290

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸਾਹਿਬ ਜੀ———ਤੂੰ ਸਮਝ, ਮਸਲੋਵਾ ਸਾਹਮਣੇ ਹੋ ਸੱਕਣ ਵਾਲੀਆਂ ਦੋ ਹੀ ਗੱਲਾਂ ਹਨ," ਤੇ ਪ੍ਰਧਾਨ ਨੇ ਮੁੜ ਕਹਿਆ । ਸਾਫ ਦਿੱਸਦਾ ਸੀ ਕਿ ਉਹ ਨਿਖਲੀਊਧਵ ਦੀ ਖਾਤਰ ਤੇ ਅਦਬ ਜਿੰਨਾ ਚਾਹੀਏ ਕਰਨਾ ਉਤਨਾ ਕਰਕੇ ਇਉਂ ਗੱਲ ਬਾਤ ਕਰ ਰਹਿਆ ਸੀ । ਫਿਰ ਆਪਣੇ ਕੋਟ ਦੇ ਕਾਲਰ ਉੱਪਰ ਆਪਣੀ ਦਾਹੜੀ ਨੂੰ ਹੱਥਾਂ ਨਾਲ ਸੰਵਾਰ ਕੇ ਆਪਣੀਆਂ ਬਾਹਾਂ ਨਿਖਲੀਊਧਵ ਦੀ ਆਰਕ ਨਾਲ ਅਮਲਕਣੇ ਲਾਕੇ ਉਹਨੂੰ ਦਰਵਾਜ਼ੇ ਵਲ ਲਈ ਗਇਆ "ਆਉ ਆਪ ਨੇ ਵੀ ਤੇ ਜਾਣਾ ਹੈ ?"

"ਹਾਂ ਜੀ," ਨਿਖਲੀਊਧਵ ਨੇ ਜਵਾਬ ਦਿੱਤਾ । ਜਲਦੀ ਨਾਲ ਆਪਣਾ ਕੋਟ ਪਾ ਲਇਆ ਤੇ ਉਹਦੇ ਪਿੱਛੇ ਤੁਰੀ ਗਇਆ ।

ਉਹ ਹੁਣ ਬਾਹਰ ਦੀ ਖੁਲ੍ਹੀ ਧੁੱਪ ਤੇ ਰੋਸ਼ਨੀ ਵਿੱਚ ਆ ਚੁਕੇ ਸਨ । ਗਲੀ ਵਿੱਚ ਪਈਏ ਵਾਲੀਆਂ ਗੱਡੀਆਂ ਦੇ ਚੱਲਣ ਦੇ ਸ਼ੋਰ ਕਰਕੇ ਉਨ੍ਹਾਂ ਨੂੰ ਆਪੇ ਵਿੱਚ ਉੱਚਾ ਬੋਲਣਾ ਪੈਣ ਲੱਗ ਪਇਆ ਸੀ ।

"ਮਾਮਲਾ ਬੜਾ ਹੀ ਅਣੋਖਾ ਹੈ," ਪ੍ਰਧਾਨ ਨੇ ਕਹਿਆ, "ਮਸਲੋਵਾ ਲਈ ਦੋ ਹੀ ਗੱਲਾਂ ਸਨ, ਯਾ ਤਾਂ ਬਸ ਬਰੀ ਥੋੜੇ ਜੇਹੇ ਦਿਨਾਂ ਦੀ ਕੈਦ, ਤੇ ਜਿੰਨਾ ਚਿਰ ਉਹ ਹਵਾਲਾਤ ਵਿੱਚ ਰਹਿ ਚੁੱਕੀ ਸੀ, ਨਾਲੇ ਗਿਣ ਲਈ ਜਾਂਦੀ ਤਾਂ ਕੈਦ ਕੋਈ ਵੀ ਨਾਂਹ, ਯਾ ਸਾਈਬੇਰੀਆ। ਦੋਹਾਂ ਵਿਚਕਾਹੇ ਦੀ ਕੋਈ ਗੱਲ ਨਾਂਹ, ਪਰ ਜੇ ਤੁਸੀਂ ਜੂਰੀ ਵਾਲੇ ਇਹ ਲਫ਼ਜ਼ ਪਾ ਦਿੰਦੇ

੨੫੬