ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/300

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਨਿਖਲੀਊਧਵ ਕੋਰਚਾਗਿਨਾਂ ਨੂੰ ਚੰਗੀ ਤਰਾਂ ਜਾਣਦਾ ਸੀ ਤੇ ਕਈ ਵੇਰੀ ਖਾਣੇ ਉੱਪਰ ਵੀ ਮਿਲਿਆ ਸੀ, ਪਰ ਅੱਜ ਇਹ ਸੁਰਖ਼ ਚਿਹਰਾ ਤੇ ਉਹਦੇ ਵਿਸ਼ਈ ਜੇਹੇ ਸਵਾਦਾਂ ਦੇ ਪਟਾਕੇ ਲਾਣ ਵਾਲੇ ਹੋਠ, ਉਹਦੀ ਚਰਬੀ ਨਾਲ ਭਰੀ ਮੋਟੀ ਗਰਦਨ ਦੇਖ ਕੇ ਓਹਨੂੰ ਕਰੈਹਤ ਜੇਹੀ ਆਈ। ਨਿਖਲੀਊਧਵ ਨੂੰ ਏਵੇਂ ਹੀ ਅੱਜ ਉਹਦੀਆਂ ਸਾਰੀਆਂ ਕਰਤੂਤਾਂ ਵੀ ਯਾਦ ਆ ਗਈਆਂ, ਕਿ ਇਹ ਆਦਮੀ ਜਦ ਫੌਜ ਵਿੱਚ ਆਪਣੇ ਕਮਾਨ ਉੱਪਰ ਸੀ ਤਾਂ ਕਿਸ ਤਰਾਂ ਬਿਨਾਂ ਵਜਾ ਤੇ ਦਲੀਲ ਦੇ, ਬੰਦਿਆਂ ਨੂੰ ਫੜ ਫੜ ਬੈਂਤ ਮਰਵਾਂਦਾ ਸੀ ਤੇ ਕਈਆਂ ਨੂੰ ਫੜ ਕੇ ਫਾਂਸੀ ਚੜ੍ਹਾ ਦਿੰਦਾ ਸੀ, ਤੇ ਬੱਸ ਇਕ ਰੋਹਬ ਲਈ, ਸਮਝੋ ਇਸ ਲਈ ਕਿ ਉਹ ਕੁਛ ਘਰੋਂ ਅਮੀਰ ਹੈ ਤੇ ਉਹਨੂੰ ਕਿਸੀ ਦੀ ਰਿਆਇਤ ਕਰਨ ਦੀ ਲੋੜ ਨਹੀਂ ਤੇ ਨ ਉਹਨੂੰ ਕਿਸੇ ਪਾਸੋਂ ਰਿਆਇਤ ਮੰਗਣ ਦੀ ਲੋੜ ਹੈ ਤੇ ਨ ਕਿਸੀ ਦੀ ਖੁਸ਼ਾਮਦ ਕਰਨ ਦੀ ਉਹਨੂੰ ਜ਼ਰੂਰਤ ਹੈ ।

"ਲੌ, ਹੁਣੇ ਹੀ———ਹਜ਼ੂਰ ਵਾਲਾ," ਸਟੀਫਨ ਨੇ ਆਖਿਆ ਤੇ ਪਾਸੇ ਦੀ ਅਲਮਾਰੀ ਥੀਂ ਇਕ ਵੱਡੀ ਸੂਪ ਦੀ ਕੜਛੀ ਫੜ ਲਈ । ਪਾਸੇ ਪਈ ਅਲਮਾਰੀ ਬੜੀ ਸਜੀ ਸੀ । ਕਈ ਇਕ ਚਾਂਦੀ ਦੇ ਫੁਲਦਾਨ ਉੱਥੇ ਧਰੇ ਸਨ, ਤੇ ਉਸ ਨੇ ਉਸ ਸੋਹਣੇ ਹਜੂਰੀਏ ਨੂੰ ਸਿਰ ਹਿਲਾ ਕੇ ਇਸ਼ਾਰਾ ਕੀਤਾ, ਤੇ ਉਹ ਝਟ ਪਟ ਅਣਛੋਹੀਆਂ ਛੁਰੀਆਂ ਕਾਂਟੇ, ਤੇ ਟੱਬਰ ਦੀ ਮੋਨੋਗ੍ਰਾਮ ਵਾਲੇ ਨੈਪਕਿਨ ਮਿੱਸੀ ਦੇ ਪਾਸ ਖਾਲੀ ਥਾਂ ਤੇ ਜੋੜਣ ਲੱਗ ਪਇਆ ।

੨੬੬