ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰਗਰਮ ਤ੍ਰੀਕੇ ਨਾਲ ਉਸ ਅਖਬਾਰ ਦੇ ਸਾਰੇ ਲੇਖ ਦਾ ਸਾਰ ਦੇਣ ਲੱਗ ਪਇਆ, ਜਿਹੜਾ ਜੂਰੀ ਦੀ ਮਦਦ ਨਾਲ ਮੁਕੱਦਮੇਂ ਕਰਨ ਦੇ ਬਰਖ਼ਲਾਫ ਲਿਖਿਆ ਸੀ, ਤੇ ਜਿਸਨੇ ਓਹਦਾ ਪਾਰਾ ਚੜ੍ਹਾ ਦਿੱਤਾ ਸੀ । ਮਿੱਸੀ ਦੇ ਚਾਚੇ ਦੇ ਲੜਕੇ ਮਾਈਕਲ ਸੈਰਗੇਵਿਚ ਨੇ ਕਈਆਂ ਗੱਲਾਂ ਦੀ ਪ੍ਰੋੜਤਾ ਕੀਤੀ ਤੇ ਇਕ ਹੋਰ ਓਹੋ ਜੇਹੇ ਲੇਖ ਵਿੱਚ ਲਿਖਿਆਂ ਨੁਕਤਿਆਂ ਦਾ ਜ਼ਿਕਰ ਕੀਤਾ।
ਮਿੱਸੀ ਨੇ ਤਾਂ ਬੜੀ ਫੜਕਦੀ ਪੋਸ਼ਾਕ ਸਜਾਈ ਹੋਈ ਸੀ ਤੇ ਓਸ ਵਿੱਚ ਓਹ ਬੜੀ ਚੋਣਵੀਂ ਕੁੜੀ ਲੱਗਦੀ ਸੀ।
"ਆਪ ਤਾਂ ਬੜੇ ਥੱਕ ਗਏ ਹੋਵੋਗੇ ਜੀ ਤੇ ਭੁੱਖ ਵੀ ਆਪ ਨੂੰ ਬੜੀ ਤੇਜ਼ ਲਗ ਗਈ ਹੋਣੀ ਹੈ," ਓਸ ਕਹਿਆ ਥੋੜਾ ਚਿਰ ਉਡੀਕ ਕੇ ਕਿ ਓਹ ਮੂੰਹ ਪਈ ਗਰਾਹੀ ਅੰਦਰ ਲੰਘਾ ਲਵੇ।
"ਕੋਈ ਖਾਸ ਤਾਂ ਨਹੀਂ, ਅਰ ਆਪ ਕੀ ਤਸਵੀਰਾਂ ਵੇਖਣ ਗਏ ਸੌ?" ਉਸ ਪੁੱਛਿਆ।
"ਨਹੀਂ-ਅਸਾਂ ਸਲਾਹ ਰਹਾ ਦਿੱਤੀ, ਸਾਲਾਮਾਤੋਵ ਹੋਰਾਂ ਦੇ ਟੈਨਸ ਖੇਡਣ ਚਲੇ ਗਏ ਸਾਂ, ਤੇ ਇਹ ਬਿਲਕੁਲ ਸੱਚ ਹੈ ਕਿ ਮਿਸਟਰ ਕ੍ਰੂਕਸ ਬੜਾ ਹੀ ਨਿਪੁੰਨ ਖਿਲਾਰੀ ਹੈ।"

ਨਿਖਲੀਊਧਵ ਆਪਣੇ ਮਨ ਵਿੱਚ ਤਾਂ ਇਹ

੨੬੯